ਪੰਜਾਬ ਨਿਊਜ਼

ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ 34 ਉਮੀਦਵਾਰਾਂ ਦਾ ਐਲਾਨ

Published

on

ਚੰਡੀਗੜ੍ਹ :   ਪੰਜਾਬ ਵਿਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵਲੋਂ ਆਪਣਏ 34 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਇਸ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਧੜੇ ਨਾਲ ਗਠਜੋੜ ਕਰਕੇ ਮੈਦਾਨ ਵਿਚ ਉਤਰ ਰਹੀ ਹੈ।

ਭਾਜਪਾ ਵਲੋਂ ਹਲਕਾ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਦੀਨਾਨਗਰ ਤੋਂ ਰੇਨੂੰ ਕਸ਼ਯਪ, ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ ਦਕੋਹਾ, ਅੰਮ੍ਰਿਤਸਰ ਨਾਰਥ ਤੋਂ ਸੁਖਵਿੰਦਰ ਸਿੰਘ ਪਿੰਟੂ, ਤਰਨਤਾਰਨ ਤੋਂ ਨਵਰੀਤ ਸਿੰਘ ਸ਼ਫੀਪੁਰਾ ਉਰਫ ਲਵਲੀ, ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਕਪੂਰਥਲਾ : ਰਣਜੀਤ ਸਿੰਘ ਖੋਜੇਵਾਲ, ਜਲੰਧਰ ਸੈਂਟਰਲ : ਮਨੋਰੰਜਨ ਕਾਲੀਆ, ਜਲੰਧਰ ਨੌਰਥ : ਕੇਕੇ ਭੰਡਾਰੀ, ਜਲੰਧਰ ਵੈਸਟ : ਮਹਿੰਦਰਪਾਲ ਭਗਤ, ਮੁਕੇਰੀਆ : ਜੰਗੀ ਲਾਲ, ਦਸੂਹਾ : ਰਘੂਨਾਥ ਰਾਣਾ, ਹੁਸ਼ਿਆਰਪੁਰ : ਤੀਕਸ਼ਣ ਸੂਦ, ਚੱਬੇਵਾਲ : ਡਾ: ਦਿਲਬਾਗ ਰਾਏ, ਗੜ੍ਹਸ਼ੰਕਰ : ਨਿਮਿਸ਼ਾ ਮਹਿਤਾ, ਬੰਗਾ : ਮੋਹਨ ਲਾਲ, ਬਲਾਚੌਰ : ਅਸ਼ੋਕ ਬਾਠ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.