ਪੰਜਾਬ ਨਿਊਜ਼
ਭਾਜਪਾ ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਐਲਾਨਿਆ ਉਮੀਦਵਾਰ
Published
1 year agoon
By
Lovepreet
ਚੰਡੀਗੜ੍ਹ : ਭਾਜਪਾ ਨੇ ਅੱਜ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਰੱਦ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਪਾਰਟੀ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਵੱਲੋਂ ਆਪਣੇ ਉਮੀਦਵਾਰ ਦੇ ਐਲਾਨ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ।
ਸੰਜੇ ਟੰਡਨ ਦਾ ਜਨਮ ਅੰਮ੍ਰਿਤਸਰ ਵਿੱਚ 10 ਸਤੰਬਰ 1963 ਨੂੰ ਬਲਰਾਮਜੀ ਦਾਸ ਟੰਡਨ ਦੇ ਘਰ ਹੋਇਆ ਸੀ। ਉਹ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੰਜੇ ਟੰਡਨ ਦੇ ਪਿਤਾ ਬਲਰਾਮਜੀ ਟੰਡਨ ਕਈ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਹ ਪੰਜਾਬ ਭਾਜਪਾ ਦੇ ਵੱਡੇ ਆਗੂ ਸਨ।
ਉਸਨੇ 8ਵੀਂ ਜਮਾਤ ਤੱਕ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਅਤੇ 6 ਸਾਲ ਦੀ ਉਮਰ ਵਿੱਚ ਆਰਐਸਐਸ ਸ਼ਾਖਾ ਵਿੱਚ ਸ਼ਾਮਲ ਹੋ ਗਏ। ਉਹ ਅੰਮ੍ਰਿਤਸਰ ਵਿੱਚ ਅਭਿਮਨਿਊ ਸ਼ਾਖਾ ਦੇ ਮੁੱਖ ਅਧਿਆਪਕ ਵਜੋਂ ਚੁਣਿਆ ਗਿਆ ਸੀ। 1977 ਵਿੱਚ ਜਦੋਂ ਉਨ੍ਹਾਂ ਦੇ ਪਿਤਾ ਮੰਤਰੀ ਬਣੇ ਤਾਂ ਪਰਿਵਾਰ ਚੰਡੀਗੜ੍ਹ ਆ ਗਿਆ ਅਤੇ ਉਦੋਂ ਤੋਂ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ।
ਸੰਜੇ ਟੰਡਨ (ਭਾਜਪਾ ਉਮੀਦਵਾਰ ਚੰਡੀਗੜ੍ਹ) ਲੰਬੇ ਸਮੇਂ ਤੋਂ ਚੰਡੀਗੜ੍ਹ ਭਾਜਪਾ ਨਾਲ ਜੁੜੇ ਹੋਏ ਹਨ। ਉਹ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦਾ ਪੁੱਤਰ ਹੈ। ਵਰਨਣਯੋਗ ਹੈ ਕਿ ਬਲਰਾਮਜੀ ਦਾਸ ਟੰਡਨ ਪੰਜਾਬ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਰਾਜਪਾਲ ਵੀ ਰਹਿ ਚੁੱਕੇ ਹਨ।
ਸੰਸਦ ਮੈਂਬਰ ਕਿਰਨ ਖੇਰ ਆਪਣੇ ਬਿਆਨਾਂ ਨੂੰ ਲੈ ਕੇ ਕਈ ਵਾਰ ਵਿਵਾਦਾਂ ਦਾ ਸਾਹਮਣੇ ਕਰ ਚੁੱਕੀ ਹੈ। ਹਾਲ ਹੀ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨਾਲ ਉਨ੍ਹਾਂ ਦੀ ਖਿੱਚੋਤਾਣ ਹੋਈ ਸੀ। ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮ ਲਈ ਲਗਾਇਆ ਸੀ ਕਿ ਚੋਣਾਂ ਵਿੱਚ ਘਪਲੇ ਭਾਜਪਾ ਦੇ ਵੱਡੇ ਲੀਡਰਾਂ ਦੇ ਇਸ਼ਾਰੇ ਉਤੇ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਇਸ਼ਾਰਾ ਕਿਰਨ ਖੇਰ ਵੱਲ ਵੀ ਸੀ।
You may like
-
ਚੰਡੀਗੜ੍ਹ ‘ਚ ਸ਼/ਰਾਬ ਦੀਆਂ ਦੁਕਾਨਾਂ ਦੀ ਨਿਲਾਮੀ, ਇੰਨੇ ਕਰੋੜਾਂ ‘ਚ ਵਿਕਿਆ ਸਭ ਤੋਂ ਮਹਿੰਗਾ ਸਟੋਰ
-
ਲੁਧਿਆਣਾ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਦਾ ਐਲਾਨ, ਇਸ ਦਿੱਗਜ ਨੇਤਾ ਨੂੰ ਉਤਾਰਿਆ ਮੈਦਾਨ ‘ਚ
-
ਲੁਧਿਆਣਾ ‘ਚ ਭਾਜਪਾ ਨੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਕੀਤਾ ਘਿਰਾਓ, ਜਾਣੋ ਕੀ ਹੈ ਮਾਮਲਾ
-
ਚੰਡੀਗੜ੍ਹ ‘ਚ ਬਦਲਿਆ ਮੌਸਮ, ਜਾਣੋ ਭਵਿੱਖ ‘ਚ ਕਿਦਾਂ ਦੇ ਰਹਿਣਗੇ ਹਾਲਤ …
-
ਭਾਜਪਾ ਨੇ ਪੰਜਾਬ ‘ਚ ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ ਸੂਚੀ
-
ਕਿਸਾਨਾਂ ਨੇ 26 ਮਾਰਚ ਨੂੰ ਚੰਡੀਗੜ੍ਹ ਵੱਲ ਮਾਰਚ ਨੂੰ ਲੈ ਕੇ ਕੀਤਾ ਵੱਡਾ ਐਲਾਨ