ਪੰਜਾਬੀ

ਸਰਕਾਰੀ ਕਾਲਜ ਵਿਖੇ ਮਨਾਇਆ ਡਾ ਬੀ ਆਰ ਅੰਬੇਦਕਰ ਦਾ ਜਨਮ ਦਿਹਾੜਾ

Published

on

ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਭਾਰਤ ਰਤਨ ਡਾ ਬੀ ਆਰ ਅੰਬੇਦਕਰ ਦੇ ਜਨਮ ਦਿਹਾੜੇ ਦੇ ਉਪਲਕਸ਼ ਵਿੱਚ ਇਕ ਰੋਜਾ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਦਾ ਮੁੱਖ ਵਿਸ਼ਾ ਡਾ ਬੀ ਆਰ ਅੰਬੇਦਕਰ ਜੀਵਨ ਅਤੇ ਦਰਸ਼ਨ ਰਿਹਾ। ਸਮਾਗਮ ਦਾ ਆਗਾਜ਼ ਡਾ ਬੀ ਆਰ ਅੰਬੇਦਕਰ ਨੂੰ ਪੁਸ਼ਪ ਅਰਪਣ ਕਰ ਕੇ ਕੀਤਾ ਗਿਆ।

ਕਾਲਜ ਪ੍ਰਿੰਸੀਪਲ ਡਾ ਪਰਦੀਪ ਸਿੰਘ ਵਾਲੀਆ ਨੇ ਡਾ ਅੰਬੇਦਕਰ ਦੇ ਜਨਮ ਦਿਹਾੜੇ ਦੇ ਬਾਰੇ ਕੁਝ ਖਾਸ ਯਾਦਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਦਾਰਸ਼ਨਿਕ ਪੱਖਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਮੌਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਜ ਇਸ ਦਿਨ ਨੂੰ ਮਨਾਉਣ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ।

ਇਸ ਤੋ ਬਾਅਦ ਕਾਲਜ ਪ੍ਰੋ ਡਾ ਹਰਬਿਲਾਸ ਹੀਰਾ ਵਲੋਂ ਕੂੰਜੀਵਤ ਭਾਸ਼ਣ ਦੀ ਪ੍ਰਥਾ ਨਿਭਾਈ ਗਈ ਜੋ ਕਿ ਹਰੇਕ ਸਰੋਤੇ ਲਈ ਅਨਮੋਲ ਗਿਆਨ ਸੀ ਜਿਸ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਵਿਅਕਤੀਗਤ ਅਤੇ ਸਮਾਜਿਕ ਜਿੰਦਗੀ ਦੇ ਹਰ ਖੇਤਰ ਨੂੰ ਪੇਸ਼ ਕੀਤਾ ਅਤੇ ਉਨ੍ਹਾਂ ਵਲੋਂ ਰਚਿਤ ਪੁਸਤਕਾਂ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਡਾ ਹਰਜਿੰਦਰ ਸਿੰਘ ਜੱਖੂ ਦਾ ਕਾਲਜ ਪ੍ਰਿੰਸੀਪਲ ਡਾ ਪਰਦੀਪ ਸਿੰਘ ਵਾਲੀਆ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ।

ਮੁੱਖ ਮਹਿਮਾਨ ਵਲੋਂ ਡਾ ਬੀ ਆਰ ਅੰਬੇਦਕਰ ਦਾ ਉਚ ਕੋਟੀ ਦਾ ਫਲਸਫਾ ਵਿਦਿਆਰਥੀਆਂ ਸਾਹਮਣੇ ਪ੍ਰਸਤੁਤ ਕੀਤਾ ਅਤੇ ਸਮਾਨਤਾ ਅਤੇ ਸੁਤੰਤਰਤਾ ਦਾ ਸੰਕਲਪ ਵਿਸਥਾਰ ਰੂਪ ਵਿੱਚ ਪ੍ਰਗਟ ਕਰਦਿਆਂ ਉਨਾਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਅੱਜ ਦੇ 21ਵੀਂ ਸਦੀ ਦੇ ਸਮਾਜ ਵਿੱਚ ਭੀ ਕਿਸ ਤਰ੍ਹਾਂ ਜਾਤੀਗਤ ਵਿਤਕਰਾ ਹੋ ਰਿਹਾ ਹੈ ਉਸਦਾ ਅਨੁਭਵ ਉਹਨਾਂ ਨੇ ਲਿਆ ਹੈ।

ਕਾਲਜ ਵਿਚ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਭਾਸ਼ਣ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਕੁਇਜ਼ ਮੁਕਾਬਲੇ ਵਿਚ ਪਹਿਲਾ ਇਨਾਮ ਈਸ਼ੀਤਾ ਕਟਿਆਲ, ਦੂਜਾ ਇਨਾਮ ਵੈਸ਼ਾਲੀ, ਤੀਸਰਾ ਇਨਾਮ ਅੰਜਲੀ ਕੁਇਜ਼ ਮੁਕਾਬਲੇ ਵਿਚ ਲੜਕਿਆਂ ਵਿੱਚ ਪਹਿਲਾ ਇਨਾਮ ਕਰਤਿਕੇ, ਦੂਜਾ ਇਨਾਮ ਜਤਿਨ ਅਤੇ ਤੀਜਾ ਇਨਾਮ ਨੀਰਜ ਨੂੰ ਦਿੱਤਾ ਗਿਆ । ਭਾਸ਼ਣ ਮੁਕਾਬਲੇ ਵਿੱਚ ਪਹਿਲਾਂ ਇਨਾਮ ਹਰਮਨਬੀਰ ਸਿੰਘ ਦੂਜਾ ਇਨਾਮ ਕਰੁਣਾ ਤੀਸਰਾ ਇਨਾਮ ਸ਼ਿਲਪਾ ਜੈਨ ਆਏ। ਮਹਿਮਾਨਾਂ ਦਾ ਰਸਮੀ ਧੰਨਵਾਦ ਕਾਲਜ ਪ੍ਰਿੰਸੀਪਲ ਵਲੋਂ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.