Connect with us

ਅਪਰਾਧ

ਪੰਜਾਬ ਪੁਲਿਸ ਨੇ ਬਿਹਾਰ ਤੋਂ ਲਿਆ ਕੇ ਪੰਜਾਬ ਚ ਦੇਸੀ ਕੱਟੇ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਗਿਰਫਤਾਰ

Published

on

ਪਠਾਨਕੋਟ – ਤਾਰਾਗੜ੍ਹ ਪੁਲਿਸ ਨੇ ਬੀਤੀ ਰਾਤ ਇੱਕ ਸ਼ਖ਼ਸ ਨੂੰ ਕਾਬੂ ਕੀਤਾ ਹੈ ਜੋ ਮਜ਼ਦੂਰ ਵਜੋਂ ਮਾਰਬਲ ਦੀ ਦੁਕਾਨ ਤੇ ਕੰਮ ਕਰਦਾ ਸੀ ਪਰ ਅਸਲ ਵਿੱਚ ਹਥਿਆਰਾਂ ਦਾ ਸੌਦਾਗਰ ਨਿਕਲਿਆ। ਇਹ ਸ਼ਖ਼ਸ ਬਿਹਾਰ ਦਾ ਰਹਿਣ ਵਾਲਾ ਹੈ ਤੇ ਬਿਹਾਰ ਤੋਂ ਦੇਸੀ ਕੱਟੇ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਈਂ ਵੇਚਦਾ ਸੀ।

Bihar Migrant Labour

ਇਸ ਬਾਰੇ ਕਿਸੇ ਨੂੰ ਭਿਣਕ ਲੱਗ ਗਈ ਸੀ। ਉਸ ਕੋਲੋਂ ਦੇਸੀ ਕੱਟਾ ਖਰੀਦਣ ਵਾਲੇ ਕਿਸੇ ਸ਼ਖ਼ਸ ਨੇ ਪੁਲਿਸ ਨੂੰ ਇਸ ਦਾ ਇਤਲਾਹ ਦੇ ਦਿੱਤੀ। ਇਸ ਦੇ ਚੱਲਦਿਆਂ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਸ਼ਖ਼ਸ ਨੂੰ ਦੇਸੀ ਕੱਟੇ ਸਮੇਤ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪਤਾ ਲਾਇਆ ਜਾਏਗਾ ਕਿ ਇਸ ਨੇ ਹੁਣ ਤਕ ਕਿੰਨੇ ਪਿਸਤੌਲ ਵੇਚੇ ਹਨ ਤੇ ਕਿਨ੍ਹਾਂ ਨਾਲ ਸੌਦੇ ਦੀ ਗੱਲ ਚੱਲ ਰਹੀ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments

Trending