ਬਾਲੀਵੁੱਡ
ਇਹ 2 ਕੰਟੈਸਟੈਂਟਸ ਹੋਣਗੇ ਇਸ ਹਫਤੇ ਘਰੋਂ ਬੇਘਰ !
Published
2 years agoon
By
ਐਡੀਟਰ
ਬਿਗ ਬੌਸ 13 ਚ ਨੌਮੀਨੇਸ਼ਨ ਤੋਂ ਬਚਕੇ ਆਸਿਮ, ਰਸ਼ਮੀ ਦੇਸਾਈ ਅਤੇ ਸਿਧਾਰਥ ਸੇਫ ਕੰਟੈਸਟੈਂਟਸ ਬਣ ਗਏ ਹਨ। ਇਸ ਤੋਂ ਇਲਾਵਾ ਮਾਹਿਰਾ ਸ਼ਰਮਾ, ਸ਼ਹਿਨਾਜ਼ ਗਿੱਲ, ਪਾਰਸ ਅਤੇ ਆਰਤੀ ਨੌਮੀਨੇਟ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਦਸ ਦਈਏ ਕਿ ਅੱਜ ਦੇ ਐਪੀਸੋਡ ਚ ਕੰਟੈਸਟੈਂਟਸ ਨੂੰ ਸੇਫ ਕਰਨ ਦਾ ਦੂਜਾ ਮੌਕਾ ਹੈ। ਇਸ ਸੀਜ਼ਨ ਬਹੁਤ ਅਲੱਗ ਹੈ ਕਿਉਂਕਿ ਇਸ ਸੀਜਨ ਚ ਦਰਸ਼ਕਾਂ ਨੂੰ ਸਭ ਕੁਝ ਦੇਖਣ ਨੂੰ ਮਿਲਿਆ ਹੈ।
ਬਿਗ ਬੌਸ ਫੈਨਸ ਨੇ ਇਸ ਸੀਜਨ ਚ ਲੜਾਈ ਦੇ ਨਾਲ-ਨਾਲ ਪਿਆਰ ਵੀ ਦੇਖਿਆ। ਇਸ ਸੀਜਨ ਚ ਕੰਟੈਸਟੈਂਟਸ ਨੇ ਇਕ ਦੂਜੇ ਤੇ ਬਹੁਤ ਗ਼ਲਤ ਸ਼ਬਦ ਵੀ ਵਰਤੇ ਹਨ ਜਿਵੇਂ ਨੌਕਰ, ਐਸੀ ਲੜਕੀ, ਨਸ਼ੇੜੀ ਅਤੇ ਨੱਲਾ। ਇਸ ਤੋਂ ਇਲਾਵਾ ਕੰਟੈਸਟੈਂਟਸ ਦੀ ਨਿਜੀ ਜ਼ਿੰਦਗੀ ਵੀ ਬਾਹਰ ਆਈ ਹੈ। ਸਭ ਤੋਂ ਪਹਿਲਾਂ ਸਲਮਾਨ ਖਾਨ ਨੇ ਅਰਹਾਨ ਖਾਨ ਦੇ ਵਿਆਹ ਦਾ ਖੁਲਾਸਾ ਕੀਤਾ ਸੀ ਅਤੇ ਫਿਰ ਬੱਚੇ ਬਾਰੇ ਦੱਸਿਆ।
ਦੱਸਿਆ ਜਾ ਰਿਹਾ ਹੈ ਕਿ ਰਸ਼ਮੀ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਆਸਿਮ ਬਾਰੇ ਵੀ ਖੁਲਾਸੇ ਕੀਤੇ ਹਨ। ਦਸ ਦਈਏ ਕਿ ਇਹ ਸ਼ੋਅ ਹੁਣ ਆਖਰੀ ਪੜਾਅ ਤੱਕ ਪਹੁੰਚ ਗਿਆ ਹੈ। ਮੀਡੀਆ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਇਸ ਵੀਕਐਂਡ ਦਾ ਵਾਰ ਚ 2 ਕੰਟੈਸਟੈਂਟਸ ਬੇਘਰ ਹੋਣ ਵਾਲੇ ਹਨ। ਇਹ ਸਭ ਅੱਜ ਦਾ ਐਪੀਸੋਡ ਦੇਖਕੇ ਪਤਾ ਲਗੇਗਾ ਕਿ ਸ਼ਹਿਨਾਜ਼, ਆਰਤੀ, ਮਾਹਿਰਾ ਅਤੇ ਪਾਰਸ ਚੋਂ ਕੌਣ ਇਸ ਹਫਤੇ ਬੇਘਰ ਹੋਵੇਗਾ। ਸ਼ਹਿਨਾਜ਼ ਨੂੰ ਸਭ ਤੋਂ ਜ਼ਿਆਦਾ ਸੇਫ ਮੰਨਿਆ ਜਾ ਰਿਹਾ ਹੈ ਅਤੇ ਪਾਰਸ ਨੂੰ ਸਿਧਾਰਥ ਟਾਸਕ ਦੌਰਾਨ ਸੇਫ ਕਰ ਲੈਂਦੇ ਹਨ। ਬਾਕੀ ਅੱਜ ਦਾ ਐਪੀਸੋਡ ਦੇ ਦੇਖ ਕੇ ਹੀ ਪਤਾ ਲਗੇਗਾ ਕਿ ਕੌਣ ਇਸ ਹਫਤੇ ਬੇਘਰ ਹੁੰਦਾ ਹੈ।
You may like
-
ਸ਼ਾਹਰੁਖ ਦਾ ਪੁੱਤਰ ਆਰੀਅਨ 5 ਦਿਨ ਹੋਰ ਰਹੇਗਾ ਜੇਲ੍ਹ ‘ਚ
-
ਬਿੱਗ ਬੌਸ 15′ ‘ਚ ਅਫਸਾਨਾ ਨੇ ਸਾਥੀਆਂ ਦੇ ਮਾਰੀਆਂ ਲੱਤਾਂ ਤੇ ਚੱਪਲਾਂ, ਜਾਣੋ ਕਾਰਨ
-
ਅਦਾਲਤ ਨੇ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
-
ਸ਼ਾਹਰੁਖ਼ ਖ਼ਾਨ ਨੇ ਕਿਹਾ,ਆਰੀਅਨ ਡਰੱਗਸ ਲੈ ਸਕਦਾ ਹੈ, ਵੀਡੀਓ ਹੋਈ ਵਾਇਰਲ
-
ਅਕਸ਼ੇ ਕੁਮਾਰ ਦੀ ਮਾਂ ਅਰੁਣਾ ਭਾਟੀਆ ਨੇ ਦੁਨੀਆਂ ਨੂੰ ਕਿਹਾ ਅਲਵਿਦਾ
-
ਸਿਧਾਰਥ ਸ਼ੁਕਲਾ ਦੀ ਅਧੂਰੀ ਰਹਿ ਗਈ ਇਹ ਦਿਲ ਦੀ ਇੱਛਾ