Connect with us

ਬਾਲੀਵੁੱਡ

ਸਿਧਾਰਥ ਸ਼ੁਕਲਾ ਧੋਖੇਬਾਜ਼ : ਆਸਿਮ ਰਿਆਜ਼

Published

on

ਬਿਗ ਬੌਸ 13 ਚ ਨੌਮੀਨੇਸ਼ਨ ਤੋਂ ਬਚਕੇ ਆਸਿਮ, ਰਸ਼ਮੀ ਦੇਸਾਈ ਅਤੇ ਸਿਧਾਰਥ ਸੇਫ ਕੰਟੈਸਟੈਂਟਸ ਬਣ ਗਏ ਹਨ। ਇਸ ਤੋਂ ਇਲਾਵਾ ਮਾਹਿਰਾ ਸ਼ਰਮਾ, ਸ਼ਹਿਨਾਜ਼ ਗਿੱਲ, ਪਾਰਸ ਅਤੇ ਆਰਤੀ ਨੌਮੀਨੇਟ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਦਸ ਦਈਏ ਕਿ ਅੱਜ ਦੇ ਐਪੀਸੋਡ ਚ ਕੰਟੈਸਟੈਂਟਸ ਨੂੰ ਸੇਫ ਕਰਨ ਦਾ ਦੂਜਾ ਮੌਕਾ ਹੈ।

ਆਸਿਮ, ਰਸ਼ਮੀ ਦੇਸਾਈ ਅਤੇ ਸਿਧਾਰਥ ਨੂੰ ਇਕ ਨੌਮੀਨੇਟ ਕੰਟੈਸਟੈਂਟ ਨੂੰ ਚੁਣਨਾ ਹੈ ਜਿਸਨੂੰ ਉਹ ਸੇਫ ਕਰਨਾ ਚਹੁੰਦੇ ਹਨ। ਇਸ ਦੌਰਾਨ ਸਿਧਾਰਥ ਕਹਿੰਦੇ ਹਨ ਕਿ ਮੈਂ ਪਾਰਸ ਦਾ ਨਾਮ ਲੈਂਦਾ ਹਾਂ ਕਿਉਂਕਿ ਪਾਰਸ ਨੇ ਇਕ ਵਾਰ ਮੈਨੂੰ ਬਚਾਇਆ ਸੀ। ਇਸ ਤੋਂ ਬਾਅਦ ਆਸਿਮ ਆਰਤੀ ਸਿੰਘ ਦਾ ਨਾਮ ਲੈਂਦਾ ਹੈ ਅਤੇ ਰਸ਼ਮੀ ਸ਼ਹਿਨਾਜ਼ ਨੂੰ ਸੇਫ ਕਰਦੀ ਹੈ। ਇਸ ਟਾਸਕ ਦੌਰਾਨ ਸਿਧਾਰਥ ਆਸਿਮ ਨੂੰ ਹਰਾ ਦਿੰਦੇ ਹਨ ਤੇ ਪਾਰਸ ਨੂੰ ਬਚਾ ਲੈਂਦੇ ਹਨ।

ਇਸ ਤੋਂ ਬਾਅਦ ਸਿਧਾਰਥ ਤੇ ਆਸਿਮ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਆਸਿਮ ਸਿਧਾਰਥ ਨੂੰ ਧੋਖੇਬਾਜ ਕਹਿੰਦੇ ਹਨ ਕਿਉਂਕਿ ਸਿਧਾਰਥ ਆਰਤੀ ਅਤੇ ਸ਼ਹਿਨਾਜ਼ ਨੂੰ ਨਹੀਂ ਬਚਾਉਂਦੇ। ਇਸ ਤੋਂ ਇਲਾਵਾ ਸ਼ਹਿਨਾਜ਼ ਕਹਿੰਦੀ ਹੈ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਜਨਤਾ ਮੈਨੂੰ ਬਚਾ ਲਵੇਗੀ। ਸਿਧਾਰਥ ਦੁਆਰਾ ਬਚਾਏ ਜਾਣ ਤੇ ਪਾਰਸ ਬਹੁਤ ਭਾਵੁਕ ਹੋ ਜਾਂਦੇ ਹਨ ਅਤੇ ਰੋਂਣ ਲੱਗਦੇ ਹਨ।

Facebook Comments

Trending