Connect with us

ਅਪਰਾਧ

ਸੋਨਾਲੀ ਫੋਗਾਟ ਕੇਸ ‘ਚ ਵੱਡਾ ਖੁਲਾਸਾ, PA ਸੁਧੀਰ ਸਾਂਗਵਾਨ ਨੇ ਕਬੂਲਿਆ ਜੁਰਮ

Published

on

Big revelation in Sonali Phogat murder case, PA Sudhir Sangwan confessed to the crime

ਗੋਆ ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸੁਧੀਰ ਸਾਂਗਵਾਨ ਨੇ ਹਿਰਾਸਤੀ ਪੁੱਛਗਿੱਛ ਦੌਰਾਨ ਸੋਨਾਲੀ ਫੋਗਾਟ ਨੂੰ ਗੁੜਗਾਓਂ ਤੋਂ ਗੋਆ ਲਿਆਉਣ ਦੀ ਸਾਜ਼ਿਸ਼ ਰਚਣ ਦੀ ਗੱਲ ਕਬੂਲੀ ਹੈ। ਗੋਆ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾਲੀ ਫੋਗਾਟ ਨੂੰ ਮਾਰਨ ਦੀ ਸਾਜ਼ਿਸ਼ ਕਾਫੀ ਪਹਿਲਾਂ ਤੋਂ ਰਚੀ ਗਈ ਸੀ। ਇਸ ਦੌਰਾਨ ਸੀਐਮ ਪ੍ਰਮੋਦ ਸਾਵੰਤ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਚਾਰਜਸ਼ੀਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਗੋਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਸਬੰਧਤ ਦਸਤਾਵੇਜ਼ ਬਰਾਮਦ ਕਰ ਲਏ ਗਏ ਹਨ ਅਤੇ ਇਹ ਕਤਲ ਕੇਸ ਵਿੱਚ ਸੁਧੀਰ ਸਾਂਗਵਾਨ ਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਹਨ। ਖਬਰ ਹੈ ਕਿ ਗੋਆ ਪੁਲਿਸ ਅੱਜ ਰੋਹਤਕ ਸਥਿਤ ਦੋਸ਼ੀ ਸੁਧੀਰ ਸਾਂਗਵਾਨ ਦੇ ਘਰ ਵੀ ਜਾ ਸਕਦੀ ਹੈ। ਇਸ ਦੌਰਾਨ ਸੁਧੀਰ ਸਾਂਗਵਾਨ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੁਧੀਰ ਦੇ ਘਰ ਦੀ ਤਲਾਸ਼ੀ ਵੀ ਲਈ ਜਾ ਸਕਦੀ ਹੈ।

Facebook Comments

Advertisement

Trending