ਪੰਜਾਬੀ

ਐਮਐਲਯੂ ਇੰਡਸਟਰੀ ਨੂੰ ਵੱਡੀ ਰਾਹਤ, ਸਨਅਤਕਾਰਾਂ ਨੇ ਵਿਧਾਇਕ ਸਿੱਧੂ ਨੂੰ ਕੀਤਾ ਸਨਮਾਨਿਤ

Published

on

ਲੁਧਿਆਣਾ : ਕੇ.ਕੇ. ਸੇਠ ਚੇਅਰਮੈਨ ਫਿਕੋ ਦੀ ਅਗਵਾਈ ਹੇਠ ਲੁਧਿਆਣਾ ਦੇ ਸਨਅਤਕਾਰਾਂ ਨੇ ਸ: ਕੁਲਵੰਤ ਸਿੰਘ ਸਿੱਧੂ ਵਿਧਾਇਕ ਆਤਮ ਨਗਰ ਹਲਕਾ ਨੂੰ ਪੰਜਾਬ ਸਰਕਾਰ ਵੱਲੋਂ ਮਿਕਸਡ ਲੈਂਡ ਯੂਜ਼ ਏਰੀਆ ਦਾ ਮਸਲਾ ਹੱਲ ਕਰਵਾਉਣ ਅਤੇ ਲੁਧਿਆਣਾ ਦੀ ਲਘੂ ਉਦਯੋਗ ਨੂੰ ਵੱਡੀ ਰਾਹਤ ਦੇਣ ਲਈ ਸਨਮਾਨਿਤ ਕੀਤਾ ਗਿਆ। ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਅਤੇ ਜ਼ੋਨਲ ਚੇਅਰਮੈਨ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਨਹੀਂ ਹੈ ਕਿ ਇਹਨਾਂ ਉਦਯੋਗਾਂ ਨੂੰ ਇਸ ਖੇਤਰ ਤੋਂ ਤਬਦੀਲ ਕੀਤਾ ਜਾ ਸਕੇ।

ਸਰਕਾਰ ਨੂੰ ਇਨ੍ਹਾਂ ਮਿਕਸਡ ਲੈਂਡ ਯੂਜ਼ ਵਾਲੇ ਖੇਤਰਾਂ ਨੂੰ ਫੌਰੀ ਤੌਰ ਤੇ ਉਦਯੋਗਿਕ ਖੇਤਰ ਐਲਾਨ ਕਰਨਾ ਚਾਹੀਦਾ ਹੈ। ਅਵਤਾਰ ਸਿੰਘ ਭੋਗਲ, ਚਰਨਜੀਤ ਸਿੰਘ ਵਿਸ਼ਵਕਰਮਾ, ਗੁਰਪਰਗਟ ਸਿੰਘ ਕਾਹਲੋ, ਹਰਪਾਲ ਸਿੰਘ ਭੰਬਰ, ਬਲਬੀਰ ਸਿੰਘ ਮਾਣਕੂ, ਪੰਕਜ ਸ਼ਰਮਾ ਨੇ ਲੁਧਿਆਣਾ ਦੇ ਮਿਕਸਡ ਲੈਂਡ ਯੂਜ਼ ਵਾਲੇ ਖੇਤਰਾਂ ਦੇ ਮੁੱਦੇ ਦੇ ਹੱਲ ਕਰਨ ਲਈ ਮੁੱਖ ਮੰਤਰੀ ਮਾਨ, ਮੰਤਰੀ ਗੁਰਮੀਤ ਸਿੰਘ ਹੇਅਰ ਅਤੇ ਕੁਲਵੰਤ ਸਿੰਘ ਸਿੱਧੂ ਵਿਧਾਇਕ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਭਾਰਤ ਦਾ ਮਾਨਚੈਸਟਰ ਹੈ ਜਿੱਥੇ ਛੋਟੇ ਯੂਨਿਟ ਵੱਡੇ ਉਦਯੋਗਾਂ ਨੂੰ ਸਮਾਨ ਸਪਲਾਈ ਕਰਦੇ ਹਨ ਅਤੇ ਜੇਕਰ ਇਹਨਾਂ ਛੋਟੇ ਯੂਨਿਟਾਂ ਨੂੰ ਬੰਦ ਕਰ ਦਿੱਤਾ ਜਾਂਦਾ ਤਾ ਇਸ ਦਾ ਅਸਰ ਵੱਡੀਆਂ ਇਕਾਈਆਂ ਤੇ ਵੀ ਪੈਣਾ ਸੀ

Facebook Comments

Trending

Copyright © 2020 Ludhiana Live Media - All Rights Reserved.