ਅਪਰਾਧ

ਨ/ਸ਼ਾ ਸਮੱ/ਗ/ਲਰਾਂ ਖ਼ਿਲਾਫ਼ STF ਦੀ ਵੱਡੀ ਕਾਰਵਾਈ, ਕਰੋੜਾਂ ਰੁਪਏ ਦੀ ਪ੍ਰਾਪਰਟੀ ਕੀਤੀ ਫ੍ਰੀਜ਼

Published

on

ਲੁਧਿਆਣਾ : ਸਪੈਸ਼ਲ ਟਾਕਸ ਫੋਰਸ ਦੀ ਲੁਧਿਆਣਾ ਯੂਨਿਟ ਵੱਲੋਂ ਪਿਛਲੇ ਕਈ ਸਾਲਾਂ ਵਿਚ ਨਸ਼ਾ ਸਮੱਗਲਿੰਗ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਨੂੰ ਕੇਸ ਦੇ ਤਹਿਤ ਫ੍ਰੀਜ਼ ਕੀਤਾ ਗਿਆ ਹੈ। ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਅੱਜ ਤੱਕ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਸਮੱਗਲਰਾਂ ਦੀ 3 ਕਰੋੜ 27 ਲੱਖ 3 ਹਜ਼ਾਰ 510 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਜਾ ਚੁੱਕੀ ਹੈ।

ਉਕਤ ਪ੍ਰੋਪਰਟੀ ਵਿਚ ਮੁਲਜ਼ਮ ਪਵਨ ਕੁਮਾਰ ਪੁੱਤਰ ਓਮ ਪ੍ਰਕਾਸ਼ ਨਿਵਾਸੀ ਮੁਹੱਲਾ ਲਾਜਪਤ ਨਗਰ, ਬਸਤੀ ਜੋਧੇਵਾਲ ਦੀ 39 ਲੱਖ 84 ਹਜ਼ਾਰ 461 ਰੁ., ਮੁਲਜ਼ਮ ਯਾਦਵਿੰਦਰ ਸਿੰਘ ਪੁੱਤਰ ਤੇਜਪਾਲ ਸਿੰਘ ਨਿਵਾਸੀ ਤਰਨਤਾਰਨ ਦੀ 3 ਲੱਖ 50 ਹਜ਼ਾਰ, ਮੁਲਜ਼ਮ ਅਮਿਤ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਰਿਸ਼ੀ ਨਗਰ , ਹੈਬੋਵਾਲ ਦੀ 14 ਲੱਖ 10 ਹਜ਼ਾਰ, ਮੁਲਜ਼ਮ ਹਰਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਨਿਵਾਸੀ ਮਾਛੀਵਾੜਾ ਦੀ 8 ਲੱਖ 80 ਹਜ਼ਾਰ 299 ਰੁ.ਸ਼ਾਮਿਲ ਹਨ।

ਇਸੇ ਤਰ੍ਹਾਂ ਮੁਲਜ਼ਮ ਬਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਹਵੇਲੀਆਂ ਤਰਨਤਾਰਨ ਦੀ 1 ਕਰੋੜ 2 ਲੱਖ 90 ਹਜ਼ਾਰ, ਮੁਲਜ਼ਮ ਦੀਪਕ ਕੁਮਾਰ ਦੀਪੂ ਪੁੱਤਰ ਕਮਲ ਵਰਮਾ ਨਿਵਾਸੀ ਮੁਹੱਲਾ ਗੁਰੂ ਅਰਜਨ ਦੇਵ ਨਗਰ ਨੇੜੇ ਪੀ. ਐੱਚ. ਪੈਟਰੋਲ ਪੰਪ ਦੀ 1 ਕਰੋੜ 57 ਲੱਖ 88 ਹਜ਼ਾਰ 750 ਰੁ. ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਜਾ ਚੁੱਕੀ ਹੈ। ਡੀ. ਐੱਸ. ਪੀ. ਚੌਧਰੀ ਨੇ ਦੱਸਿਆ ਕਿ ਉਕਤ ਸਾਰੇ ਨਸ਼ਾ ਸਮੱਗਲਰਾਂ ਨੇ ਨਸ਼ਾ ਵੇਚ ਕੇ ਸਾਰੀ ਪ੍ਰਾਪਰਟੀ ਖਰੀਦੀ ਸੀ।

Facebook Comments

Trending

Copyright © 2020 Ludhiana Live Media - All Rights Reserved.