ਲੁਧਿਆਣਾ : ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਲੁਧਿਆਣਾ ਵਿੱਚ ਗਰਮਾ-ਗਰਮੀ ਦਾ ਮਾਹੌਲ ਹੈ। ਲੱਖਾ ਸਿਧਾਣਾ ਦੇ ਸੱਦੇ ‘ਤੇ ਅੱਜ ਲੋਕਾਂ ਨੂੰ ਬੁੱਢਾ ਨਾਲਾ ਵਿਖੇ ਇਕੱਠੇ ਹੋਣ ਲਈ ਕਿਹਾ ਗਿਆ ਅਤੇ ਅੱਜ ਬੁੱਢਾ ਨਾਲਾ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ |ਅਜਿਹੇ ‘ਚ ਪੁਲਸ ਹਰਕਤ ‘ਚ ਆ ਗਈ ਹੈ ਅਤੇ ਕਈ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਲੱਖਾ ਸਿਧਾਣਾ ਦੇ ਹੱਕ ਵਿੱਚ ਸਾਥੀਆਂ ਸਮੇਤ ਮੈਦਾਨ ਵਿੱਚ ਉਤਰੇ ਜਗਰਾਉਂ ਦੇ ਸਮਾਜ ਸੇਵੀ ਸੁੱਖ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੁੱਖ ਪੁਲਸ ਨੂੰ ਚਕਮਾ ਦੇ ਕੇ ਕਿਤੇ ਹੋਰ ਜਾ ਰਿਹਾ ਸੀ, ਜਦੋਂ ਉਹ ਚਾਹ ਪੀਣ ਲਈ ਇਕ ਢਾਬੇ ‘ਤੇ ਰੁਕਿਆ ਤਾਂ ਪੁਲਸ ਨੇ ਉਸ ਦੇ ਮੋਬਾਇਲ ਦੀ ਲੋਕੇਸ਼ਨ ਰਾਹੀਂ ਉਸ ਨੂੰ ਦਬੋਚ ਲਿਆ।ਸਮਾਜ ਸੇਵੀ ਸੁੱਖ ਨੇ ਕਿਹਾ ਕਿ ਉਹ ਬੁੱਢਾ ਡਰੇਨ ਦੇ ਗੰਦੇ ਪਾਣੀ ਦੇ ਖਿਲਾਫ ਹੀ ਹਨ। ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਉਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ।