Connect with us

ਪੰਜਾਬੀ

ਲੁਧਿਆਣਾ ਦੇ ਗਰੀਬ ਪਰਿਵਾਰਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ : ਮਕਾਨ ਬਣਾਉਣ ਲਈ ਵੰਡੇ 101 ਕਰੋੜ ਰੁਪਏ

Published

on

Big gift of CM Mann to the poor families of Ludhiana, other announcements were also made

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ 25 ਹਜ਼ਾਰ ਸ਼ਹਿਰੀ ਗਰੀਬ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸ ਤਹਿਤ ਹਰੇਕ ਪਰਿਵਾਰ ਨੂੰ ਘਰ ਬਣਾਉਣ ਲਈ 1 ਲੱਖ, 75 ਹਜ਼ਾਰ ਰੁਪਏ ਦੈ ਚੈੱਕ ਸੌਂਪੇ ਗਏ। ਇਹ ਰਾਸ਼ੀ ਲੋਕਾਂ ਦੇ ਖ਼ਾਤਿਆਂ ‘ਚ ਸਿੱਧੀ ਟਰਾਂਸਫਰ ਹੋ ਜਾਵੇਗੀ। ਇਸ ਨਾਲ ਲੋਕ ਆਪਣੇ ਘਰ ਬਣਾ ਸਕਣਗੇ ਅਤੇ ਘਰਾਂ ਦੀ ਮੁਰੰਮਤ ਕਰ ਸਕਣਗੇ।

ਉਨ੍ਹਾਂ ਨੇ ਲੁਧਿਆਣਾ ਨਗਰ ਨਿਗਮ ਲਈ 50 ਨਵੇਂ ਟਰੈਕਟਰਾਂ ਨੂੰ ਹਰੀ ਝੰਡੀ ਦਿੱਤੀ, ਜਿਨ੍ਹਾਂ ਦੀ ਕੀਮਤ ਕਰੀਬ 2 ਕਰੋੜ, 23 ਲੱਖ ਰੁਪਏ ਹੈ। ਇਨ੍ਹਾਂ ਟਰੈਕਟਰਾਂ ਨੂੰ ਕੂੜਾ ਚੁੱਕਣ, ਪਾਰਕਾਂ ‘ਚ ਨਵੇਂ ਬੂਟੇ ਲਾਉਣ, ਬੂਟਿਆਂ ਨੂੰ ਪਾਣੀ ਦੇਣ ਅਤੇ ਹੋਰ ਬਾਗਬਾਨੀ ਦੇ ਕੰਮਾਂ ਲਈ ਵਰਤਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਇੱਥੇ ਹੀ ਪੜ੍ਹਨ ਅਤੇ ਨੌਕਰੀਆਂ ਕਰਨ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਰਹਿ ਸਕਣ।

Facebook Comments

Trending