ਲੁਧਿਆਣਾ : ਵਧਦੀ ਮਹਿੰਗਾਈ ਦਰਮਿਆਨ ਆਮ ਜਨਤਾ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਹਰ ਘਰ ਵਿੱਚ ਵਰਤੀ ਜਾਣ ਵਾਲੀ ਰਸੋਈ ਗੈਸ ਇੱਕ ਵਾਰ ਫਿਰ ਮਹਿੰਗੀ ਹੋ ਗਈ ਹੈ। ਦੱਸ ਦੇਈਏ ਕਿ 14.2 ਕਿਲੋ ਦੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਐੱਲ.ਪੀ.ਜੀ. ਦੀ ਕੀਮਤ ‘ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ,
ਇੰਨਾ ਹੀ ਨਹੀਂ 14.2 ਕਿਲੋ ਦੇ ਸਿਲੰਡਰ ਦੇ ਨਾਲ-ਨਾਲ 5 ਕਿਲੋ ਦੇ ਛੋਟੇ ਘਰੇਲੂ ਸਿਲੰਡਰ ਦੀ ਕੀਮਤ ਵੀ ਵੱਧ ਗਈ ਹੈ, ਇਸ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਦੂਜੇ ਪਾਸੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਇਸਦੀ ਕੀਮਤ 8.50 ਰੁਪਏ ਪ੍ਰਤੀ ਸਿਲੰਡਰ ਘਟਾਈ ਗਈ ਹੈ। ਹਾਲਾਂਕਿ ਇਹ ਰਾਹਤ ਬਹੁਤ ਜ਼ਿਆਦਾ ਨਹੀਂ ਹੈ। ਕੁੱਝ ਦਿਨ ਪਹਿਲਾਂ ਹੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ 198 ਰੁਪਏ ਦੀ ਕਟੌਤੀ ਕੀਤੀ ਗਈ ਸੀ।