ਲੁਧਿਆਣਾ: ਮਹਾਨਗਰ ਦੇ ਮੁੱਖ ਭੀੜ-ਭੜੱਕੇ ਵਾਲੇ ਕਾਰੋਬਾਰੀ ਕੇਂਦਰ ਗੁੜ ਮੰਡੀ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੋਲਸੇਲ ਨੇਕਲੈਸ ਵਪਾਰੀ ਦੀ 3 ਮੰਜ਼ਿਲਾ ਇਮਾਰਤ ਦਾ ਉਪਰਲਾ ਹਿੱਸਾ ਹੇਠਾਂ ਡਿੱਗ ਗਿਆ। ਇਸ ਦੌਰਾਨ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਹਫੜਾ-ਦਫੜੀ ਮੱਚ ਗਈ। ਜਿਸ ਕਾਰਨ ਖਰੀਦਦਾਰੀ ਲਈ ਆਏ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜੇ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।