ਪੰਜਾਬੀ

ਸਾਇਕਲ ਸਨਅਤਕਾਰਾਂ ਨੇ ਆਰ ਐਂਡ ਡੀ ਸੈਂਟਰ ਕੈਂਪ ਵਿੱਚ ਹਾਸਲ ਕੀਤੇ ਸੀ.ਓ.ਸੀ ਸਰਟੀਫਿਕੇਟ

Published

on

ਲੁਧਿਆਣਾ : ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਫਾਰ ਸਾਈਕਲ ਅਤੇ ਸਿਲਾਈ ਮਸ਼ੀਨ ਲੁਧਿਆਣਾ ਵਿਖੇ ਸਰਟੀਫਿਕੇਟ ਆਫ ਕੰਫਾਰਮਿਟੀ ਰਜਿਸਟ੍ਰੇਸ਼ਨ ਲਈ ਤਿਨ ਦਿਨਾਂ ਕੈਂਪ ਲਗਾਇਆ ਗਿਆ। ਸ਼੍ਰੀ ਰਾਜੇਸ਼ ਪਾਠਕ ਜਨਰਲ ਮੈਨੇਜਰ ਆਰ ਐਂਡ ਡੀ ਸੈਂਟਰ ਅਤੇ ਸ.ਸਤਨਾਮ ਸਿੰਘ ਮੱਕੜ ਕਾਰਜਕਾਰੀ ਪ੍ਰਧਾਨ ਯੂ.ਸੀ.ਪੀ.ਐਮ.ਏ., ਨੇ ਤਿਨ ਦਿਨਾਂ ਕੈਂਪ ਦਾ ਉਦਘਾਟਨ ਕੀਤਾ।

ਸਾਈਕਲਾਂ ਦੇ ਨਿਰਮਾਤਾਵਾਂ ਲਈ ਸਰਟੀਫਿਕੇਟ ਆਫ ਕੰਫਾਰਮਿਟੀ ਲਾਜ਼ਮੀ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਸਪਲਾਈ ਕੀਤੇ ਗਏ ਸਮਾਨ ‘ਤੇ ਲਾਜ਼ਮੀ ਮਾਪਦੰਡ ਪੂਰੇ ਕੀਤੇ ਜਾ ਰਹੇ ਹਨ। 22 ਸਾਈਕਲ ਨਿਰਮਾਤਾਵਾਂ ਨੇ ਪਹਿਲੇ ਦਿਨ ਹੀ ਆਪਣੇ ਸਰਟੀਫਿਕੇਟ ਆਫ ਕੰਫਾਰਮਿਟੀ ਰਜਿਸਟ੍ਰੇਸ਼ਨ ਪ੍ਰਾਪਤ ਕੀਤਾ। ਇਸ ਮੌਕੇ ਅਵਤਾਰ ਸਿੰਘ ਭੋਗਲ ਮੈਂਬਰ, ਗੁਰਮੀਤ ਸਿੰਘ ਕੁਲਾਰ, ਰਜਿੰਦਰ ਸਿੰਘ ਸਰਹਾਲੀ, ਇੰਦਰਜੀਤ ਸਿੰਘ ਨਵਯੁਗ, ਸੁਰਿੰਦਰ ਪਾਲ ਸਿੰਘ ਮੱਕੜ ਆਦਿ ਹਾਜਰ ਸਨ।

Facebook Comments

Trending

Copyright © 2020 Ludhiana Live Media - All Rights Reserved.