Connect with us

ਪੰਜਾਬੀ

ਬੀਬੀ ਜਸਦੀਪ ਕੌਰ ਤੇ ਯਾਦੂ ਵੱਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ

Published

on

Bibi Jasdeep Kaur and Yadu meet Sukhbir Badal

ਖੰਨਾ : ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਤੋਂ ਐਲਾਨੇ ਗਏ ਉਮੀਦਵਾਰ ਜਸਦੀਪ ਕੌਰ ਤੇ ਉਨਾਂ ਦੇ ਪਤੀ ਯਾਦਵਿੰੰਦਰ ਸਿੰਘ ਯਾਦੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ।

ਉਨਾਂ ਪਾਰਟੀ ਵਲੋਂ ਖੰਨੇ ਤੋਂ ਉਨਾਂ ਨੂੰ ਟਿਕਟ ਦੇਣ ‘ਤੇ ਸਮੂਹ ਲੀਡਰਸ਼ਿੱਪ ਦਾ ਧੰਨਵਾਦ ਕੀਤਾ ਤੇ ਭਵਿੱਖ ‘ਚ ਸਖ਼ਤ ਮਿਹਨਤ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣ ਦਾ ਵਾਅਦਾ ਕੀਤਾ।

ਯਾਦੂ ਨੇ ਕਿਹਾ ਕਿ ਪੰਜਾਬ ‘ਚ ਹਵਾ ਕਾਂਗਰਸ ਦੇ ਖ਼ਲਿਾਫ਼ ਹੈ ਤੇ ਆਪ ਬਿਲਕੁਲ ਖ਼ਤਮ ਹੋ ਚੁੱਕੀ ਹੈ। ਲੋਕਾਂ ‘ਚ ਅਕਾਲੀ ਦਲ ਦੀ ਸਰਕਾਰ ਲਿਆਉਣ ਦਾ ਪੂਰਾ ਉਤਸ਼ਾਹ ਦਿਖ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਿਢੱਲੋਂ, ਮਨਪ੍ਰਰੀਤ ਸਿੰਘ ਇਆਲੀ, ਦਰਸ਼ਨ ਸਿੰਘ ਸ਼ਿਵਾਲਿਕ ਆਦਿ ਹਾਜ਼ਰ ਸਨ।

Facebook Comments

Trending