ਪੰਜਾਬ ਨਿਊਜ਼

ਸਰਕਾਰ ਬਣਨ ‘ਤੇ ਬੀਬੀ ਜਗੀਰ ਕੌਰ ਦਾ ਨਾਮ ਪਹਿਲੇ 4 ਮੰਤਰੀਆਂ ‘ਚ ਹੋਵੇਗਾ: ਸੁਖਬੀਰ ਬਾਦਲ

Published

on

ਭੁਲੱਥ :   ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਵੱਲੋਂ ਹਲਕਾ ਭੁਲੱਥ ਦੇ ਕਸਬਾ ਨਡਾਲਾ ਵਿਖੇ ਰੱਖੀ ਗਈ ਰੈਲੀ ਵਿਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਭੁਲੱਥ ਪੰਥ ਦਾ ਹੈੱਡਕੁਆਰਟਰ ਹੈ ਅਤੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਬੀਬੀ ਜਗੀਰ ਕੌਰ ਦਾ ਨਾਮ ਪਹਿਲੇ ਤਿੰਨ-ਚਾਰ ਪ੍ਰਮੁੱਖ ਮੰਤਰੀਆਂ ‘ਚ ਸ਼ਾਮਲ ਹੋਵੇਗਾ।

ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਕੋਈ ਵੀ ਬੱਚਾ ਪੜ੍ਹਾਈ ਲਈ ਕਰਜ਼ਾ ਨਾ ਚੁੱਕੇ ਜਿਸ ਲਈ ਸਰਕਾਰ ਬਣਦੇ ਸਾਰ ਹੀ ਅਸੀਂ ਇਕ ਹਜ਼ਾਰ ਕਰੋੜ ਰੁਪਏ ਦੀ ਲਿਮਟ ਬਣਾਵਾਂਗੇ, ਜਿਸ ਦਾ ਵਿਆਜ ਵੀ ਸਰਕਾਰ ਦੇਵੇਗੀ ਅਤੇ ਇਸ ਰਾਸ਼ੀ ਵਿੱਚੋਂ ਹਿੰਦੁਸਤਾਨ ਜਾਂ ਵਿਦੇਸ਼ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਦਸ ਲੱਖ ਰੁਪਏ ਤੱਕ ਦੀ ਫ਼ੀਸ ਦੀ ਅਦਾਇਗੀ ਹੋਵੇਗੀ।

ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਅਹਿਮ ਜ਼ਿੰਮੇਵਾਰੀ ਸੌਂਪਦੇ ਹੋਏ ਐਲਾਨ ਕੀਤਾ ਕਿ ਮਾਝੇ ਅਤੇ ਦੋਆਬੇ ਦੀਆਂ ਸੀਟਾਂ ਦੀ ਕੰਪੇਨ ਅਤੇ ਮੋਨੀਟਰਿੰਗ ਵੀ ਕਰਨਗੇ । ਇਸ ਮੌਕੇ ਹਲਕਾ ਭੁਲੱਥ ਤੋਂ ਅਕਾਲੀ- ਬਸਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ‘ਤੇ ਵਿਅੰਗ ਵੀ ਕੱਸੇ।

Facebook Comments

Trending

Copyright © 2020 Ludhiana Live Media - All Rights Reserved.