ਪੰਜਾਬੀ

ਭੋਲਾ ਗਰੇਵਾਲ ਨੇ ਪ੍ਰਚਾਰ ਦੌਰਾਨ ਲੋਕਾਂ ਨੂੰ ਝਾੜੂ ਦਾ ਬਟਨ ਦਬਣ ਦੀ ਕੀਤੀ ਅਪੀਲ

Published

on

ਲੁਧਿਆਣਾ   :   ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਉਮੀਦਵਾਰ ਭੋਲਾ ਗਰੇਵਾਲ ਨੇ ਵੱਖ-ਵੱਖ ਮੀਟਿੰਗਾਂ ਤੇ ਘਰ-ਘਰ ਪ੍ਰਚਾਰ ਦੌਰਾਨ ਲੋਕਾਂ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਵਿਵਸਥਾ ਪਰਿਵਰਤਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਦੇ ਕਾਂਗਰਸ ਕਦੇ ਅਕਾਲੀਆਂ ਨੂੰ ਮੌਕਾ ਦੇ ਕੇ ਸੱਤਾ ਤੁਸੀਂ ਹਰ ਵਾਰ ਬਦਲਦੇ ਹੋ, ਪਰ ਇਸ ਵਾਰ ਅਪਣਾ ਨਿਸ਼ਾਨਾ ਵਿਵਸਥਾ ਪਰਿਵਰਤਨ ਦਾ ਰੱਖੋ ਕਿਉਂਕਿ ਜਦੋਂ ਤੱਕ ਵਿਵਸਥਾ ਨਹੀਂ ਬਦਲਦੀ, ਉਦੋਂ ਤੱਕ ਪੰਜਾਬ ਦੀ ਤਕਦੀਰ ਨਹੀਂ ਬਦਲਣੀ।

ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਕਾਲੀਆਂ ਦਾ ਤੇ ਹਲਕਾ ਪੂਰਬੀ ਵਿਚ ਉਨ੍ਹਾਂ ਦੇ ਉਮੀਦਵਾਰ ਦਾ ਕੋਈ ਆਧਾਰ ਨਹੀਂ ਤਾਂ ਬਾਕੀ ਬਚੀ ਕਾਂਗਰਸ ਦੇ ਮੁੱਖ ਮੰਤਰੀ ਨੂੰ ਹੀ ਦੇਖ ਲਵੋ ਜਿਸਦੇ ਲਈ ਕਾਲੀ ਕਮਾਈ ਕਰਨ ਵਾਲਾ ਉਸਦਾ ਸਕਾ ਭਾਣਜਾ ਅੱਜ ਪੁਲਿਸ ਰਿਮਾਂਡ ‘ਤੇ ਚੱਲ ਰਿਹਾ ਹੈ ,ਉਸਨੇ ਬੀਤੀ ਦਿਨੀਂ ਪੁਲਿਸ ਵਲੋਂ ਬਰਾਮਦ 10 ਕਰੋੜ ਨੂੰ ਮੰਨ ਲਿਆ ਹੈ ਕਿ ਉਸਨੇ ਗੈਰ ਕਾਨੂੰਨੀ ਮਾਈਨਿੰਗ, ਬਦਲੀਆਂ ਤੇ ਤਾਇਨਾਤੀਆਂ ਬਦਲੇ ਇਹ ਰਕਮ ਲਈ ਸੀ।

ਉਨ੍ਹਾਂ ਮੁੱਖ ਮੰਤਰੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਭਾਣਜੇ ਨੇ ਕਾਲੀ ਕਮਾਈ ਮੰਨ ਲਈ ਹੈ, ਇਸ ਲਈ ਮਾਮਾ ਮੁੱਖ ਮੰਤਰੀ ਦਾ ਅਤੇ ਕਾਂਗਰਸ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ। ਉਨ੍ਹਾਂ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਸੰਜੇ ਤਲਵਾੜ ਨੂੰ ਘੇਰਦਿਆਂ ਕਿਹਾ ਕਿ ਇਸਨੂੰ 4000 ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਝੂਠ ਲੈ ਬੈਠਾ ਹੈ।

ਉਨ੍ਹਾਂ ਵਾਰਡ-16 ਬਾਬਾ ਜੀਵਨ ਸਿੰਘ ਨਗਰ ਵਿਚ ਮੈਡਮ ਪੂਜਾ ਤੇ ਲਖਵਿੰਦਰ ਸਿੰਘ ਲੱਖਾ, ਵਾਰਡ-16 ਭੋਲਾ ਕਾਲੋਨੀ ਵਿਖੇ ਗੋਬਿੰਦ ਕੁਮਾਰ ਗੁਪਤਾ, ਵਾਰਡ-10 ਨਿਊ ਭਗਵਾਨ ਨਗਰ ਵਿਚ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਵਿਚ ਬਿੱਟੂ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਦਿਕ ਵਾਰਡ-15 ਗੁਰੂ ਤੇਗ ਬਹਾਦਰ ਨਗਰ ਕਲੋਨੀ ‘ਚ ਭਰਪੂਰ ਸਿੰਘ ਭੂਰਾ ਦੀ ਅਗਵਾਈ ‘ਚ ਸ਼ੰਮੀ ਦੇ ਗ੍ਰਹਿ, ਵਾਰਡ 23 ਫੋਕਲ ਪੁਆਇੰਟ ਰਾਜੀਵ ਗਾਂਧੀ ਕਲੋਨੀ ਵਿਚ ਸਤੀਸ਼ ਕੁਮਾਰ ਅਤੇ ਵਾਰਡ ਨੰਬਰ 18 ਸੈਕਟਰ 32 ਵਿਚ ਮਹਿੰਦਰ ਸਿੰਘ, ਵਾਰਡ ਨੰਬਰ 10 ਨਿਊ ਸੁਭਾਸ਼ ਨਗਰ ਵਿਚ ਰਾਜਿੰਦਰ ਕਾਲੜਾ ਦੀ ਅਗਵਾਈ ‘ਚ ਵਾਰਡ ਨੰਬਰ 11 ਵਿਚ ਮੀਟਿੰਗ ਕਰਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.