ਇੰਡੀਆ ਨਿਊਜ਼

ਭਗਵੰਤ ਮਾਨ ਨੇ ਆਪਣੇ ਤੋਂ 16 ਸਾਲ ਛੋਟੀ ਡਾ ਗੁਰਪ੍ਰੀਤ ਨਾਲ ਕੀਤਾ ਵਿਆਹ, ਕੇਜਰੀਵਾਲ ਨੇ ਪਿਤਾ ਤੇ ਰਾਘਵ ਚੱਢਾ ਨੇ ਭਰਾ ਦੀਆਂ ਰਸਮਾਂ ਨਿਭਾਈਆਂ

Published

on

ਚੰਡੀਗੜ੍ਹ : ਪੰਜਾਬ ਦੇ ਸੀਐਮ ਭਗਵੰਤ ਮਾਨ ਅੱਜ ਵੀਰਵਾਰ ਨੂੰ ਦੂਜੀ ਵਾਰ ਲਾੜਾ ਬਣੇ। ਉਨ੍ਹਾਂ ਡਾ ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਲਾਵਾ ਲਾਈਆਂ । ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਤਾ ਦੀਆਂ ਰਸਮਾਂ ਨਿਭਾਈਆਂ ਅਤੇ ਰਾਘਵ ਚੱਢਾ ਨੇ ਭਰਾ ਦੀਆਂ ਰਸਮਾਂ ਨਿਭਾਈਆਂ। ਮਾਨ ਤੇ ਗੁਰਪ੍ਰੀਤ ਦੇ ਪਰਿਵਾਰ ਤੋਂ ਇਲਾਵਾ ਕੇਜਰੀਵਾਲ ਦਾ ਪਰਿਵਾਰ ਵੀ ਵਿਆਹ ‘ਚ ਸ਼ਾਮਲ ਹੋਇਆ।

32 ਸਾਲਾ ਗੁਰਪ੍ਰੀਤ ਭਗਵੰਤ (ਉਮਰ 48 ਸਾਲ) ਤੋਂ 16 ਸਾਲ ਛੋਟੀ ਹੈ। ਦੋਵਾਂ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਹੋਈ ਸੀ। ਮਾਨ ਦਾ ਇਹ ਦੂਜਾ ਵਿਆਹ ਹੈ। ਉਸਨੇ ਆਪਣੀ ਪਹਿਲੀ ਪਤਨੀ ਨੂੰ 2015 ਵਿੱਚ ਤਲਾਕ ਦੇ ਦਿੱਤਾ ਸੀ। ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਦਿਲਸ਼ਾਨ (17) ਅਤੇ ਸੀਰਤ (21) ਹਨ ਅਤੇ ਉਹ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।

ਡਾ ਗੁਰਪ੍ਰੀਤ ਕੌਰ ਮੂਲ ਰੂਪ ਨਾਲ ਹਰਿਆਣਾ ਦੇ ਪਿਹੋਵਾ ਦੇ ਵਾਰਡ 5 ਦੀ ਤਿਲਕ ਕਾਲੋਨੀ ਦੀ ਰਹਿਣ ਵਾਲੀ ਹੈ। ਉਸ ਨੇ ਮੁਲਾਨਾ ਮੈਡੀਕਲ ਕਾਲਜ, ਅੰਬਾਲਾ ਤੋਂ ਐਮਬੀਬੀਐਸ ਕੀਤੀ ਹੈ। ਹੁਣ ਉਹ ਰਾਜਪੁਰਾ ਵਿੱਚ ਰਹਿੰਦੀ ਹੈ।

ਪਰਿਵਾਰ ਮੁਤਾਬਕ ਭਗਵੰਤ ਦੀ ਭੈਣ ਦੀ ਗੁਰਪ੍ਰੀਤ ਨਾਲ ਚੰਗੀ ਦੋਸਤੀ ਹੈ। ਇਸ ਕਾਰਨ ਮਾਨ ਦਾ ਪਰਿਵਾਰ ਗੁਰਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਿਆ। ਭਗਵੰਤ ਅਤੇ ਗੁਰਪ੍ਰੀਤ ਦੀ ਪਹਿਲੀ ਮੁਲਾਕਾਤ 2019 ‘ਚ ਹੋਈ ਸੀ। ਮਾਨ ਉਦੋਂ ਸੰਗਰੂਰ ਤੋਂ ਸੰਸਦ ਮੈਂਬਰ ਸਨ। ਗੁਰਪ੍ਰੀਤ ਮੁੱਖ ਮੰਤਰੀ ਵਜੋਂ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਨਜ਼ਰ ਆਈ ਸੀ।

ਮੁੱਖ ਮੰਤਰੀ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਰਿਸ਼ਤਾ ਸਿਆਸਤ ਕਾਰਨ ਵਿਗੜ ਗਿਆ ਸੀ। ਸਾਲ 2014 ਚ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ। ਤਦ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਵੀ ਚੋਣ ਪ੍ਰਚਾਰ ਕੀਤਾ ਸੀ।

ਹਾਲਾਂਕਿ ਅਗਲੇ ਸਾਲ ਇਹ ਰਿਸ਼ਤਾ ਵਿਗੜਨਾ ਸ਼ੁਰੂ ਹੋ ਗਿਆ। ਸੀਐਮ ਮਾਨ ਨੇ ਕਿਹਾ ਕਿ ਉਹ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ। ਪਰਿਵਾਰ ਅਤੇ ਪੰਜਾਬ ਵਿਚੋਂ ਮਾਨ ਨੇ ਪੰਜਾਬ ਨੂੰ ਚੁਣਿਆ। 2015 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਪਤਨੀ ਆਪਣੇ ਬੇਟੇ ਅਤੇ ਬੇਟੀ ਨੂੰ ਲੈ ਕੇ ਅਮਰੀਕਾ ਚਲੀ ਗਈ ਸੀ।

ਮੁੱਖ ਮੰਤਰੀ ਮਾਨ ਦੀ ਨਵੀਂ ਪਤਨੀ ਡਾ ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ਵਿਚੋਂ ਸਭ ਤੋਂ ਛੋਟੀ ਹੈ। ਉਸ ਦੀ ਵੱਡੀ ਭੈਣ ਨੀਰੂ ਦਾ ਵਿਆਹ ਅਮਰੀਕਾ ਵਿੱਚ ਹੋਇਆ ਹੈ ਜਦਕਿ ਦੂਜੀ ਭੈਣ ਜੱਗੂ ਆਸਟਰੇਲੀਆ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦਕਿ ਉਸ ਦੀ ਮਾਂ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹੈ।

Facebook Comments

Trending

Copyright © 2020 Ludhiana Live Media - All Rights Reserved.