Connect with us

ਅਪਰਾਧ

ਪਾਕਿਸਤਾਨ ਦੇ ਮੈਚਾਂ ‘ਤੇ ਸੱਟਾ ਲਾਉਣ ਵਾਲਾ ਗ੍ਰਿਫ਼ਤਾਰ; ਨਕਦੀ-ਲੈਪਟਾਪ-ਮੋਬਾਈਲ ਬਰਾਮਦ

Published

on

Betting on Pakistan matches arrested; Cash-laptop-mobile recovered

ਲੁਧਿਆਣਾ : ਪਾਕਿਸਤਾਨ ਵਿੱਚ ਚੱਲ ਰਹੇ ਪੇਸ਼ਾਵਰ ਅਤੇ ਕਰਾਚੀ ਦੇ ਕ੍ਰਿਕੇਟ ਮੈਚਾਂ ਉਪਰ ਦੜਾ ਸੱਟਾ ਲਗਾਉਣ ਵਾਲੇ ਮੁਲਜ਼ਮ ਨੂੰ ਥਾਣਾ ਪੀਏਯੂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡੀ ਗਲੀ ਦੇ ਵਾਸੀ ਗੌਰਵ ਵਜੋਂ ਹੋਈ ਹੈ। ਮੁਲਜ਼ਮ ਜਾਅਲੀ ਨਾਮ ਅਤੇ ਫਰਜ਼ੀ ਐਡਰੈਸ ਤੇ ਮੋਬਾਈਲ ਨੰਬਰ ਹਾਸਲ ਕਰਕੇ ਦੜਾ ਸੱਟਾ ਲਗਾਉਂਦਾ ਸੀ । ਰਕਮ ਜਿੱਤਣ ਵਾਲੇ ਵਿਅਕਤੀ ਨੂੰ ਪੈਸੇ ਦਿੱਤੇ ਬਿਨਾਂ ਹੀ ਉਹ ਰਫੂ ਚੱਕਰ ਹੋ ਜਾਂਦਾ।

ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੁਲਜਾਮ ਘਰ ਵਿਚ ਬੈਠ ਕੇ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਕਰਾਚੀ ਅਤੇ ਪੇਸ਼ਾਵਰ ਦੀਆਂ ਟੀਮਾਂ ਵਿਚਕਾਰ ਚੱਲ ਰਹੇ ਕ੍ਰਿਕੇਟ ਮੈਚਾਂ ਉਪਰ ਦੜਾ ਸੱਟਾ ਲਗਾ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ। ਪੁਲਿਸ ਨੇ ਮੌਕੇ ਤੋਂ 1ਐਲ ਈ ਡੀ , 2ਲੈਪਟਾਪ, 11 ਮੋਬਾਇਲ ਫੋਨ ਨੰ 2 ਬਾਕਸ ਅਤੇ 53200 ਰੁਪਏ ਦੀ ਨਕਦੀ ਬਰਾਮਦ ਕੀਤੀ।

Facebook Comments

Trending