ਖੇਡਾਂ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਸੁਧਾਰ ਬਲਾਕ ਦੀਆਂ ਸ਼ੁਰੂ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਵਿਖੇ ਪੰਜਾਬ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੁਧਾਰ ਬਲਾਕ ਦੀਆਂ ਖੇਡਾਂ ਸ਼ੁਰੂ ਹੋ ਗਈਆਂ।

ਇਨ੍ਹਾਂ ਖੇਡਾਂ ਦੀ ਆਰੰਭਤਾ ਮੌਕੇ ਡਾ.ਰਮਨਦੀਪ ਸਿੰਘ, ਡਾਇਰੈਕਟਰ ਬਿਜਨਸ ਸਟੱਡੀਜ਼ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।

ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਖ਼ਾਲਸਾ ਕਾਲਜ, ਸਧਾਰ ਨੇ ਜਿੱਥੇ ਅਨੇਕ ਨਾਮਵਰ ਖਿਡਾਰੀਆਂ ਨੂੰ ਪੈਦਾ ਕੀਤਾ ਉੱਥੇ ਇਸ ਕਾਲਜ ਦੀਆਂ ਸ਼ਾਨਦਾਰ ਅਤੇ ਅਤਿ ਆਧੁਨਿਕ ਖੇਡ ਸਹੂਲਤਾਂ ਨੇ ਅਨੇਕ ਖਿਡਾਰੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਦਿੱਤਾ।

ਇਹੀ ਕਾਰਨ ਹੈ ਕਿ ਅੱਜ ਪੰਜਾਬ ਸਰਕਾਰ ਵੀ ਸਧਾਰ ਬਲਾਕ ਦੀਆਂ ਖੇਡਾਂ ਇਸ ਕਾਲਜ ਦੇ ਖੇਡ ਮੈਦਾਨਾਂ ਵਿਚ ਕਰਵਾ ਰਹੀ ਹੈ। ਕਾਲਜ ਪ੍ਰਿੰਸੀਪਲ ਡਾ.ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਜਿੱਥੇ ਮੱੁਖ ਮਹਿਮਾਨ ਦਾ ਇਸ ਖੇਡ ਮੇਲੇ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ, ਉੱਥੇ ਉਨ੍ਹਾਂ ਇਹ ਵੀ ਕਿਹਾ ਕਿ ਸਧਾਰ ਕਾਲਜ ਹਮੇਸ਼ਾ ਹੀ ਅਕਾਦਮਿਕ, ਖੇਡ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਉਣ ਲਈ ਤਤਪਰ ਰਹਿੰਦਾ ਹੈ।

ਖੇਡ ਵਿਭਾਗ ਮੁਖੀ ਡਾ.ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਅੰਡਰ-14 ਵਰਗ ਵਿਚ 278 ਖਿਡਾਰੀ ਐਥਲੈਟਿਕਸ, ਫੁੱਟਬਾਲ, ਰੱਸਾਕੱਸ਼ੀ, ਖੋ-ਖੋ, ਕਬੱਡੀ (ਨੈਸ਼ਨਲ ਤੇ ਸਰਕਲ) ਅਤੇ ਬਾਲੀਵਾਲ ਦੇ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਇਸ ਮੌਕੇ ਹੋਰਨਾਂ ਸਮੇਤ ਪ੍ਰੋ। ਅਰੁਣ ਕੁਮਾਰ, ਪ੍ਰੋ। ਇੰਦਰਜੀਤ ਸਿੰਘ, ਪ੍ਰੋ ਵਿਨੋਦ ਕੁਮਾਰ, ਪ੍ਰੋ ਸੁਖਜਿੰਦਰ ਕੌਰ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.