Connect with us

ਪੰਜਾਬੀ

ਵੱਖ-ਵੱਖ ਚੌਕਾਂ ‘ਤੇ ਭੀਖ ਮੰਗ ਰਹੇ ਭਿਖਾਰੀ ਕਾਬੂ

Published

on

Beggars arrested at various intersections

ਲੁਧਿਆਣਾ : ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਭੀਖ ਮੰਗ ਰਹੇ ਭਿਖਾਰੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਵਲੋਂ ਫੁਹਾਰਾ ਚੌਕ ‘ਚ ਭੀਖ ਮੰਗ ਰਹੇ ਸ਼ਿਵ ਵਿਲਾਸ ਵਾਸੀ ਉੱਤਰ ਪ੍ਰਦੇਸ਼ ਸ਼ੁਭਮ ਵਾਸੀ ਬਸੰਤ ਨਗਰ ਸ਼ਿਮਲਾਪੁਰੀ ਬੰਟੀ ਵਾਸੀ ਮੁਹੱਲਾ ਫ਼ਤਹਿਗੜ੍ਹ ਸਾਹਿਬ, ਡੇਵਿਡ ਵਾਸੀ ਉੱਤਰ ਪ੍ਰਦੇਸ਼, ਦੇਵੀ ਲਾਲ ਪੁੱਤਰ ਗੋਪਾਲ ਵਾਸੀ ਰਾਜਸਥਾਨ, ਮਹਿੰਦਰ ਪ੍ਰਸਾਦ ਵਾਸੀ ਬਿਹਾਰ, ਸੁਨੀਲ ਕੁਮਾਰ ਬਾਬੂ ਲਾਲ ਅਨਿਲ ਕੁਮਾਰ ਵਾਸੀ ਆਰਤੀ ਚੌਕ ਨੂੰ ਗਿ੍ਫਤਾਰ ਕੀਤਾ ਗਿਆ ਹੈ।

ਇਨ੍ਹਾਂ ਸਾਰਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਭੀਖ ਮੰਗਣ ‘ਤੇ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਉਸ ਬੱਚੇ ਤੇ ਨੌਜਵਾਨ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਰਹੇ ਸਨ, ਜਿਸ ਕਾਰਨ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

Facebook Comments

Trending