ਖੇਤੀਬਾੜੀ

ਮੋਦੀ ਪੰਜਾਬ ਫੇਰੀ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ਿਆਂ ‘ਤੇ ਲਕੀਰ ਫੇਰਨ-ਕਿਸਾਨ ਯੂਨੀਅਨ ਲੱਖੋਵਾਲ

Published

on

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੁੱਝ ਕਿਸਾਨ ਆਗੂਆਂ ਵਲੋਂ ਚੋਣਾਂ ਲੜਨਾਂ ਕਿਸੇ ਵੀ ਤਰ੍ਹਾਂ ਜ਼ਾਇਜ ਨਹੀਂ, ਸਗੋਂ ਸਾਰੇ ਕਿਸਾਨ ਆਗੂਆਂ ਨੂੰ ਦੇਸ਼ ਦੇ ਸਭ ਵਰਗਾਂ ਦੇ ਲੋਕ ਫਤਵੇ ਅਨੁਸਾਰ ਏਕਤਾ ਬਣਾ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਤਕੜਾ ਬਣਾ ਕੇ ਰੱਖਣਾ ਚਾਹੀਦਾ ਹੈ, ਤਾਂ ਜੋ ਰਹਿੰਦੇ ਮਸਲੇ ਵੀ ਹੱਲ ਕਰਵਾਏ ਜਾ ਸਕਣ।

ਸ. ਲੱਖੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦੌਰਾਨ ਕਿਸਾਨ ਮੋਰਚੇ ਦੌਰਾਨ ਤੇ ਇਸ ਤੋਂ ਪਹਿਲਾਂ ਪਰਵਾਸੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਬਣਾਈ ਕਾਲੀ ਸੂਚੀ ਤੁਰੰਤ ਖਤਮ ਕਰਨ ਦਾ ਐਲਾਨ ਕਰਨ, ਸੈਂਕੜੇ ਪੰਜਾਬੀ ਸਿੱਖ ਜੋ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਹਨ, ਪਰ ਫਿਰ ਵੀ ਜੇਲ੍ਹਾਂ ‘ਚ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

1984 ਵਿਚ ਹਰਿਮੰਦਰ ਸਾਹਿਬ ‘ਤੇ ਫੌਜ ਭੇਜ ਕਿ ਉਥੇ ਅਕਾਲ ਤਖਤ, ਗੁਰੁ ਗ੍ਰੰਥ ਸਾਹਿਬ ‘ਚ ਗੋਲੀਆਂ ਮਾਰਨ ਵਾਲਿਆਂ ਅਤੇ ਪੀ.ਐਮ.ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਸਾਰੇ ਦੇਸ਼ ਵਿਚ ਸਿੱਖਾ ਅਤੇ ਪੰਜਾਬੀਆਂ ਦਾ ਜੋ ਕਤਲੇਆਮ ਕੀਤਾ ਗਿਆ, ਪੁਲੀਸ ਦੁਆਰਾਂ ਝੂਠੇ ਮੁਕਾਬਲਿਆ ‘ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਖਤਮ ਕੀਤਾ, ਉਨ੍ਹਾਂ ਦੋਸ਼ੀਆਂ ‘ਤੇ ਮੁਕੱਦਮੇ ਦਰਜ ਕੀਤੇ ਜਾਣ ਤੇ ਸਜ਼ਾ ਦਿੱਤੀ ਜਾਵੇ।

ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਫ਼ੇਰੀ ‘ਤੇ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰਕੇ ਆਉਣ, ਕਿਸਾਨਾਂ ਨੂੰ ਦਿਨ ਵੇਲੇ ਮੋਟਰਾਂ ‘ਤੇ 12 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਅਤੇ ਬਾਕੀ ਚੋਣ ਵਾਅਦੇ ਵੀ ਪੂਰੇ ਕੀਤੇ ਜਾਣ।

Facebook Comments

Trending

Copyright © 2020 Ludhiana Live Media - All Rights Reserved.