ਪੰਜਾਬੀ
ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਦੀਆਂ ਕਪਿਲ ਸ਼ਰਮਾ ਨਾਲ ਖ਼ੂਬਸੂਰਤ ਤਸਵੀਰਾਂ
Published
2 years agoon
ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਨੇ ਜਦੋਂ ‘ਬਿੱਗ ਬੌਸ 13’ ‘ਚ ਐਂਟਰੀ ਕੀਤੀ ਸੀ, ਉਦੋਂ ਉਸ ਨੂੰ ਕੋਈ ਨਹੀਂ ਜਾਣਦਾ ਸੀ ਪਰ ਅੱਜ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਨਵੰਬਰ 2022 ‘ਚ ਸ਼ੁਰੂ ਹੋਈ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ।
ਸ਼ਹਿਨਾਜ਼ ਕੌਰ ਗਿੱਲ ਨਾਲ ਦੇਸੀ ਵਾਈਬਸ ਇੱਕ ਮਸ਼ਹੂਰ ਸ਼ੋਅ ਹੈ, ਜਿੱਥੇ ਹੋਸਟ ਸ਼ਹਿਨਾਜ਼ ਭਾਰਤੀ ਸਿਤਾਰਿਆਂ ਨੂੰ ਮਜ਼ਾਕੀਆ ਸਵਾਲ ਪੁੱਛਦੀ ਹੈ। ਇੰਨਾ ਹੀ ਨਹੀਂ, ਉਹ ਕੈਮਰੇ ਦੇ ਸਾਹਮਣੇ ਆਪਣੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਕਹਾਣੀਆਂ ਵੀ ਸੁਣਾਉਂਦੀ ਹੈ। ਇਸ ਚੈਟ ਸ਼ੋਅ ‘ਚ ਕਈ ਬਾਲੀਵੁੱਡ ਸੈਲੇਬਸ ਨਜ਼ਰ ਆਏ ਹਨ।
ਹਾਲ ਹੀ ‘ਚ ਸ਼ਹਿਨਾਜ਼ ਦੇ ਸ਼ੋਅ ‘ਚ ਕਾਮੇਡੀਅਨ ਕਪਿਲ ਸ਼ਰਮਾ ਪਹੁੰਚੇ ਸਨ, ਜਿੱਥੇ ਦੋਵਾਂ ਨੇ ਖ਼ੂਬ ਮਸਤੀ ਕੀਤੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦੋਵੇਂ ਇਕ-ਦੂਜੇ ਨਾਲ ਹਾਸਾ-ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ‘ਕਿਸ ਕਾ ਭਾਈ ਕਿਸ ਕੀ ਜਾਨ’ ਲਈ ਸੁਰਖੀਆਂ ਬਟੋਰ ਰਹੀ ਹੈ ਪਰ ਇਸ ਤੋਂ ਵੀ ਵੱਧ ਸ਼ਹਿਨਾਜ਼ ਗਿੱਲ ਆਪਣੇ ਸ਼ੋਅ ਕਾਰਨ ਸੁਰਖੀਆਂ ‘ਚ ਹੈ।
You may like
-
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਫਿਰ ਤੋਂ ਘਿਰੇ ਵਿਵਾਦਾਂ ‘ਚ : ਪੜ੍ਹੋ ਖ਼ਬਰ
-
ਕਾਮੇਡੀਅਨ ਕਪਿਲ ਸ਼ਰਮਾ ਦੀ ਪੰਜਾਬ ਵਾਸੀਆਂ ਨੂੰ ਵੱਡੀ ਅਪੀਲ
-
ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕੀਤੀ ਸਮੁੰਦਰ ਦੀ ਸੈਰ, ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ
-
ਨਿਮਰਤ ਖਹਿਰਾ ਦਾ ‘ਰਾਇਲ ਲੁੱਕ’ ਬਣਿਆ ਲੋਕਾਂ ਲਈ ਖਿੱਚ ਦਾ ਕੇਂਦਰ
-
ਡੈਬਿਊ ਕਰਦਿਆਂ ਹੀ ਸ਼ਹਿਨਾਜ਼ ਗਿੱਲ ਨੇ ਮੁੰਬਈ ‘ਚ ਖਰੀਦਿਆਂ ਆਪਣਾ ਨਵਾਂ ਘਰ
-
ਰੈਂਪ ਵਾਕ ਦੌਰਾਨ ਡਿੱਗਦਿਆਂ ਬਚੀ ਸ਼ਹਿਨਾਜ਼ ਗਿੱਲ, ਮਿੰਟਾਂ ’ਚ ਵਾਇਰਲ ਹੋਈ ਵੀਡੀਓ
