ਪੰਜਾਬੀ

ਡਾਂਸ ਪ੍ਰਤੀਯੋਗਤਾ ਵਿੱਚ ‘ ਘੂੰਮਰ ਡਾਂਸ ’ ਦਾ ਕੀਤਾ ਸੁੰਦਰ ਪ੍ਰਦਰਸ਼ਣ

Published

on

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਲੁਧਿਆਣਾ ਦੇ ਵਿਦਿਆਰਥੀਆਂ ਨੇ ਸਹੋਦਯ ਲੁਧਿਆਣਾ ਸੈਂਟਰਲ ਜੋਨ ਵਿੱਚ ਹੋਈ ਡਾਂਸ ਪ੍ਰਤੀਯੋਗਤਾ ਵਿੱਚ ‘ ਘੂੰਮਰ ਡਾਂਸ ’ ਦਾ ਬਹੁਤ ਸੁੰਦਰ ਪ੍ਰਦਰਸ਼ਣ ਦਿਖਾਕੇ A ਕੈਟੇਗਰੀ ਵਿੱਚ ਜਮਾਤ ਛੇਵੀਂ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਪ੍ਰਤੀਯੋਗਤਾ ਵਿੱਚ 18 ਸਕੂਲਾਂ ਨੇ ਹਿੱਸਾ ਲਿਆ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸੁਮਨ ਅਰੋੜਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦਾ ਹੋਰ ਜਿਆਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਗਤੀਵਿਧੀਆਂ ਵਿੱਚ ਇਸੀ ਤਰ੍ਹਾਂ ਹਿੱਸਾ ਲੈ ਕੇ ਆਪਣੇ ਮਾਤਾ –ਪਿਤਾ ਅਤੇ ਸਕੂਲ ਦਾ ਨਾਮ ਰੋਸ਼ਣ ਕਰਨ ਲਈ ਅੱਗੇ ਆਣਾ ਚਾਹੀਦਾ ਹੈ ।

Facebook Comments

Trending

Copyright © 2020 Ludhiana Live Media - All Rights Reserved.