Connect with us

ਪੰਜਾਬੀ

ਰੁਪਿੰਦਰਜੀਤ ਕੌਰ ਵਲੋਂ ਬੀ.ਡੀ.ਪੀ.ਓ. ਲੁਧਿਆਣਾ-2 ਦਾ ਚਾਰਜ਼ ਸੰਭਾਲਿਆ

Published

on

BDPO by Rupinderjit Kaur. Took charge of Ludhiana-2

ਲੁਧਿਆਣਾ :  ਸ੍ਰੀਮਤੀ ਰੁਪਿੰਦਰਜੀਤ ਕੌਰ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.), ਲੁਧਿਆਣਾ-2 ਦਾ ਚਾਰਜ਼ ਸੰਭਾਲਿਆ ਗਿਆ। ਇਸ ਮੌਕੇ ਉਨ੍ਹਾਂ ਦਾ ਬਲਾਕ ਲੁਧਿਆਣਾ-2 ਦੇ ਸਮੂਹ ਸਰਪੰਚਾਂ, ਫੀਲਡ ਸਟਾਫ ਅਤੇ ਹੋਰ ਸਟਾਫ ਮੈਂਬਰਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰੁਪਿੰਦਰਜੀਤ ਕੌਰ ਵਲੋਂ ਕਿਹਾ ਕਿ ਬਲਾਕ ਵਿੱਚ ਵਿਕਾਸ ਦੇ ਕੰਮਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਤੇਂਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਾਕ ਦੀਆਂ ਸਮੁੱਚੀਆਂ ਪੰਚਾਇਤਾਂ ਨੂੰ ਵਿਕਾਸ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਹਾਜ਼ਰ ਸਰਪੰਚ-ਪੰਚਾਂ ਤੋਂ ਇਲਾਵਾ ਸਟਾਫ ਦੇ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਸੁਪਰਡੈਂਟ ਸ. ਸਰਬਜੀਤ ਸਿੰਘ, ਜੇ.ਈ. ਸ. ਗੁਰਮੇਲ ਸਿੰਘ, ਜੇ.ਈ. ਸ. ਸੁਖਦੀਪ ਸਿੰਘ, ਲੇਖਾਕਾਰ ਸ੍ਰੀਮਤੀ ਪ੍ਰਭਜੋਤ ਕੌਰ, ਕਲਰਕ ਸਰਬਜੀਤ ਕੌਰ, ਸਟੈਨੋ ਸ੍ਰੀਮਤੀ ਰਮਨਦੀਪ ਕੌਰ, ਏੇ.ਪੀ.ਓ. ਸ. ਹਰਸਿਮਰਨ ਸਿੰਘ, ਏ.ਪੀ.ਓ. ਸ੍ਰੀਮਤੀ ਮੀਨਾ, ਜੀ.ਆਰ.ਐਸ. ਸ. ਦਪਿੰਦਰਜੀਤ ਸਿੰਘ, ਕੰਪਿਊਟਰ ਓਪਰੇਟਰਾਂ ਵਿੱਚ ਸ. ਜਗਦੀਪ ਸਿੰਘ ਅਤੇ ਦਲਜੀਤ ਸਿੰਘ ਵੀ ਸ਼ਾਮਲ ਸਨ।

Facebook Comments

Trending