Connect with us

ਪੰਜਾਬੀ

ਬੀਸੀਐਮ ਆਰੀਆ ਸਕੂਲ ਨੇ ਫਿੱਟ ਇੰਡੀਆ ਫ੍ਰੀਡਮ ਰਨ ਤਹਿਤ ਕਰਵਾਈ ਪਲੌਗ ਰਨ

Published

on

BCM Arya School conducted a Plow Run under the Fit India Freedom Run

ਲੁਧਿਆਣਾ : ਬੀਸੀਐਮ ਆਰੀਆ ਸਕੂਲ, ਲਲਤੋਂ, ਲੁਧਿਆਣਾ ਨੇ ਸਰਾਭਾ ਪਿੰਡ ਵਿੱਚ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਫਿੱਟ ਇੰਡੀਆ ਫ੍ਰੀਡਮ ਰਨ ਤਹਿਤ ਪਲੌਗ ਰਨ ਦਾ ਆਯੋਜਨ ਕੀਤਾ। ਪਲਾਗਿੰਗ ਦੀ ਧਾਰਣਾ ‘ਜਾਗਿੰਗ ਕਰਦੇ ਸਮੇਂ ਪਲਾਸਟਿਕ ਦੇ ਰਹਿੰਦ-ਖੂੰਹਦ ਨੂੰ ਚੁੱਕਣਾ’ ਬਾਰੇ ਹੈ। ਫਿੱਟਨੈੱਸ ਅਤੇ ਸਵੱਛਤਾ ਬਾਰੇ ਜਾਗਰੂਕਤਾ ਨੂੰ ਵਧੇਰੇ ਅਸਰਦਾਰ ਤਰੀਕੇ ਨਾਲ ਫੈਲਾਉਣਾਸੀ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਦੋੜਨ ਲਈ ਬੁਲਾਇਆ ਗਿਆ ਸੀ। ਇਸ ਪਲੌਗ ਦੌੜ ਦਾ ਉਦਘਾਟਨੀ ਝੰਡਾ ਸਕੂਲ ਮੈਨੇਜਰ ਸ੍ਰੀ ਜਗਜੀਵ ਬੱਸੀ, ਸ੍ਰੀ ੫ੇਮ ਸੇਤੀਆ,ਪ੍ਰਿੰਸੀਪਲ ਸ੍ਰੀਮਤੀ ਕ੍ਰਿਤਿਕਾ ਸੇਠ ਅਤੇ ਸਰਾਭਾ ਦੇ ਸਪੋਰਟਸ ਕਲੱਬ ਅਥਾਰਟੀ ਦੇ ਪਤਵੰਤੇ ਮੈਂਬਰਾਂ, ਪੰਚਾਇਤ ਦੇ ਮੈਂਬਰਾਂ, ਡੈਂਟਲ ਕਾਲਜ ਸਰਾਭਾ ਦੇ ਮੈਨੇਜਮੈਂਟ ਮੈਂਬਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਕੀਤਾ ਗਿਆ।

ਪਲੌਗ ਰਨ ਵਿੱਚ 30 ਅਧਿਆਪਕਾਂ ਦੇ ਨਾਲ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀ ਸੜਕ ਕਿਨਾਰੇ ਤੋਂ ਕੂੜਾ ਇਕੱਠਾ ਕਰਨ ਲਈ ਦਸਤਾਨੇ, ਟੋਪੀਆਂ, ਮਾਸਕ ਅਤੇ ਵੱਡੇ ਕੂੜੇ ਦੇ ਥੈਲੇ ਲੈ ਕੇ ਆਏ ਸਨ। ਉਨ੍ਹਾਂ ਨੇ ਸੜਕ ਤੋਂ ਪਲਾਸਟਿਕ ਦੇ ਟੁਕੜੇ ਅਤੇ ਹੋਰ ਪ੍ਰਦੂਸ਼ਕਾਂ ਨੂੰ ਚੁੱਕ ਲਿਆ।

Facebook Comments

Trending