ਪੰਜਾਬ ਨਿਊਜ਼

ਬਠਿੰਡਾ ਰਿਹਾ ਸਭ ਤੋਂ ਠੰਢਾ, ਅੱਜ ਫਿਰ ਛਾਏ ਰਹਿਣਗੇ ਬੱਦਲ

Published

on

ਲੁਧਿਆਣਾ : ਮੌਸਮ ਵਿਭਾਗ ਅਨੁਸਾਰ ਅੱਜ ਮੰਗਲਵਾਰ ਨੂੰ ਮੁੜ ਬੱਦਲ ਛਾਏ ਰਹਿਣਗੇ ਤੇ ਕੁਝ ਸਥਾਨਾਂ ’ਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਸੂਬੇ ਭਰ ’ਚ ਸੋਮਵਾਰ ਨੂੰ ਦਿਨ ’ਚ ਬਠਿੰਡਾ ਤੇ ਰਾਤ ਦੇ ਤਾਪਮਾਨ ’ਚ ਲੁਧਿਆਣਾ ਸਭ ਤੋਂ ਠੰਢਾ ਰਿਹਾ। ਬਠਿੰਡੇ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਹੇਠਾਂ ਖਿਸਕ ਕੇ 15.6 ਡਿਗਰੀ ਰਿਹਾ।

ਸੂਬੇ ਭਰ ’ਚ ਸੋਮਵਾਰ ਨੂੰ ਦਿਨ ਦੇ ਤਾਪਮਾਨ ’ਚ ਹਲਕਾ ਸੁਧਾਰ ਹੋਇਆ ਹੈ ਪਰ ਠੰਢ ਬਰਕਰਾਰ ਹੈ। ਅੰਮ੍ਰਿਤਸਰ 19.5 ਡਿਗਰੀ, ਲੁਧਿਆਣਾ 20.2 ਡਿਗਰੀ ਤੇ ਪਟਿਆਲਾ 21.6 ’ਚ ਦਿਨ ਦੇ ਤਾਪਮਾਨ ’ਚ ਹਲਕਾ ਸੁਧਾਰ ਰਿਹਾ ਤੇ ਤਾਪਮਾਨ ਸਾਧਾਰਨ ਤੋਂ ਇਕ ਤੋਂ ਤਿੰਨ ਡਿਗਰੀ ਜ਼ਿਆਦਾ ਦਰਜ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.