Connect with us

Uncategorized

ਪੰਜਾਬੀ ਜਾਗਰਣ ਲੁਧਿਆਣਾ ਦੇ ਇੰਚਾਰਜ ਬਸਰਾ ਨੂੰ ਸਦਮਾ, ਪੁੱਤਰ ਦਾ ਕੈਨੇਡਾ ‘ਚ ਦੇਹਾਂਤ

Published

on

ਪੰਜਾਬੀ ਜਾਗਰਣ ਦੇ ਲੁਧਿਆਣਾ ਤੋਂ ਇੰਚਾਰਜ ਭੁਪਿੰਦਰ ਸਿੰਘ ਬਸਰਾ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਚੇਰੀ ਵਿੱਦਿਆ ਲਈ ਕੈਨੇਡਾ ਗਏ ਉਨ੍ਹਾਂ ਦੇ ਸਪੁੱਤਰ 21 ਸਾਲਾ ਚੰਦਨਦੀਪ ਸਿੰਘ ਬਸਰਾ (ਸੀਦੀਪ ਸਿੰਘ) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਇਸੇ ਕਾਰਨ ਮਹੀਨਾ ਪਹਿਲਾਂ ਭੁਪਿੰਦਰ ਸਿੰਘ ਬਸਰਾ ਆਪਣੀ ਪਤਨੀ ਅਤੇ ਬੇਟੀ ਸਮੇਤ ਪੁੱਤਰ ਕੋਲ ਕੈਨੇਡਾ ਪਹੁੰਚੇ ਸਨ। ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਖ਼ਬਰ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਬਸਰਾ ਦੇ ਬੇਟੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।ਭਰੇ ਮਨ ਨਾਲ ਕੈਨੇਡਾ ਤੋਂ ਗੱਲਬਾਤ ਕਰਦੇ ਹੋਏ ਬਸਰਾ ਨੇ ਦੱਸਿਆ ਕਿ ਸੀਦੀਪ ਸਿੰਘ ਦੇ ਨਾਮ ਹੇਠ ਮੇਰਾ ਪੁੱਤਰ ਇੱਕ ਚੈਨਲ ਵੀ ਚਲਾ ਰਿਹਾ ਸੀ ਜਿਸ ਰਾਹੀਂ ਉਸ ਨੇ ਹਮੇਸ਼ਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੇ ਹੋਏ ਸਮਾਜ ਨੂੰ ਚੰਗਾ ਸੁਨੇਹਾ ਦੇਣ ਦਾ ਯਤਨ ਕੀਤਾ। ਮਾਡਲਿੰਗ ਦਾ ਵੀ ਸ਼ੌਕ ਰੱਖਦਾ ਸੀ ਮੇਰਾ ਪੁੱਤਰ। ਬਸਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਲੁਧਿਆਣਾ ਪਹੁੰਚਦੇ ਕਰੀਬ ਇੱਕ ਹਫਤਾ ਲੱਗੇਗਾ ਅਤੇ ਪੁੱਤਰ ਦਾ ਸਸਕਾਰ ਇੱਕ ਹਫ਼ਤੇ ਬਾਅਦ ਲੁਧਿਆਣਾ ਵਿਖੇ ਹੀ ਕੀਤਾ ਜਾਵੇਗਾ।ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਪੰਜਾਬੀ ਜਾਗਰਣ ਟੀਮ ਅਤੇ ਹੋਰ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਕੇਕੇ ਬਾਵਾ, ਪਰਮਵੀਰ ਸਿੰਘ, ਡਾ ਗੁਰਪ੍ਰੀਤ ਸਿੰਘ, ਬੈਂਕਫਿਕੋ ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ, ਨਿੱਕੀ ਰਿਆਤ ਬਲਾਕ ਪ੍ਰਧਾਨ ਅਰਬਨ ਸਾਊਥ ਵਨ ਮਹਿਲਾ ਕਾਂਗਰਸ ਲੁਧਿਆਣਾ, ਕਾਂਗਰਸ ਦੇ ਹਲਕਾ ਆਤਮ ਨਗਰ ਤੋਂ ਇੰਚਾਰਜ ਕਮਲਜੀਤ ਸਿੰਘ ਕੜਵਲ, ਐਲਿਸ ਗੁਰਮ, ਗੌਰਵ ਸਚਦੇਵਾ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਸੈਣ ਸਮਾਜ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ, ਡੀਐੱਸ ਚਾਵਲਾ, ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਲੇਰ, ਨਾਰੀ ਏਕਤਾ ਆਸਰਾ ਸੰਸਥਾ ਦੇ ਪ੍ਰਬੰਧਕ ਸੋਹਣ ਸਿੰਘ ਗੋਗਾ, ਕਾਂਗਰਸ ਦੇ ਵਾਰਡ ਨੰਬਰ 38 ਤੋਂ ਇੰਚਾਰਜ ਜਗਮੀਤ ਸਿੰਘ ਨੌਨੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਢਿੱਲੋਂ, ਸੀਨੀਅਰ ਕਾਂਗਰਸੀ ਆਗੂ ਅਤੇ ਸਨਅਤਕਾਰ ਜਸਵਿੰਦਰ ਸਿੰਘ ਠੁਕਰਾਲ ਸਮੇਤ ਸ਼ਹਿਰ ਦੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਸ਼ਾਮਲ ਹਨ।

Facebook Comments

Advertisement

Trending