ਅਪਰਾਧ

ਡਿਊਟੀ ਤੇ ਜਾ ਰਹੀ ਬੈਂਕ ਮੁਲਾਜ਼ਮ ਸ਼ੱਕੀ ਹਾਲਾਤਾਂ ਵਿਚ ਅਗਵਾ, ਕੇਸ ਦਰਜ

Published

on

ਲੁਧਿਆਣਾ : ਡਿਊਟੀ ਲਈ ਘਰ ਤੋਂ ਨਿਕਲੀ ਬੈਂਕ ਮੁਲਾਜ਼ਮ ਰਸਤੇ ਚੋਂ ਹੀ ਸ਼ੱਕੀ ਹਾਲਾਤਾਂ ਵਿਚ ਅਗਵਾ ਕਰ ਲਈ ਗਈ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਭਾਈ ਦਿਆਲ ਸਿੰਘ ਨਗਰ ਬਾੜੇਵਾਲ ਰੋਡ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ 23 ਫਰਵਰੀ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਉਸ ਦੀ 27ਵਰ੍ਹਿਆਂ ਦੀ ਬੇਟੀ ਹਰ ਰੋਜ਼ ਵਾਂਗ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਐਕਸਿਸ ਬੈਂਕ ਵਿਚ ਡਿਊਟੀ ਲਈ ਗਈ । ਰਾਤ ਤਕ ਵੀ ਜਦ ਮੁਟਿਆਰ ਘਰ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ।

ਦੋ ਦਿਨਾਂ ਤਕ ਤਲਾਸ਼ ਕਰਨ ਦੇ ਬਾਵਜੂਦ ਵੀ ਲੜਕੀ ਸਬੰਧੀ ਕੋਈ ਜਾਣਕਾਰੀ ਨਾ ਮਿਲੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਲੜਕੀ ਨੂੰ ਕਿਸੇ ਨੇ ਰਸਤੇ ਚੋਂ ਹੀ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.