Connect with us

ਪੰਜਾਬ ਨਿਊਜ਼

ਖੇਤੀ ਕਾਨੂੰਨਾਂ ਦੇ ਰੋਸ ਵਜੋਂ ਬਲਕਾਰ ਸਿੱਧੂ ਨੇ ਐਵਾਰਡ ਲੈਣ ਤੋਂ ਕੀਤੀ ਨਾਂਹ

Published

on

Balkar Sidhu refused to accept the award in protest of agricultural laws

ਰਾਮਪੁਰਾ ਫੂਲ : ਪਿਛਲੇ ਦਿਨੀਂ ਕਿਸਾਨਾਂ ਨੂੰ ਦਰੜਨ ਵਾਲੇ ਭਾਜਪਾਈਆਂ ਨੂੰ ਸਜ਼ਾ ਦਿਵਾਉਣ ਅਤੇ ‘ਆਪ’ ਦੇ ਵਫ਼ਦ ਨੂੰ ਯੂਪੀ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਜਾਣ ਦੇ ਵਿਰੋਧ ਵਿਚ ‘ਆਪ’ ਸਰਗਰਮ ਹੋ ਚੁੱਕੀ ਹੈ। ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਬਲਕਾਰ ਸਿੰਘ ਸਿੱਧੂ ਤੇ ਹਲਕਾ ਰਾਮਪੁਰਾ ਫੂਲ ਦੀ ਸਮੁੱਚੀ ਟੀਮ ਸੂਬੇ ਦੇ ਰਾਜਪਾਲ ਦੇ ਘਰ ਵੱਲ ਕੂਚ ਕਰਨ ਅਤੇ ਰੋਸ ਮੁਜ਼ਾਹਰੇ ਲਈ ਰਵਾਨਾ ਹੋਈ ਹੈ।

ਸਿੱਧੂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਹਿਬ ਵਿਖੇ ਹੋਣ ਵਾਲੇ 14ਵੇਂ ਸੂਬਾ ਪੱਧਰੀ ਇਨਾਮ ਵੰਡ ਸਮਾਗਮ 2021 ਵਿਚ ਜਾਣ ਦੀ ਬਜਾਏ ਉਹ ਚੰਡੀਗੜ੍ਹ ਰਾਜ ਭਵਨ ਵਾਲੇ ਰੋਸ ਮੁਜ਼ਾਹਰੇ ਵਿਚ ਜਾਣ ਨੂੰ ਤਰਜੀਹ ਦੇਣਗੇ।

ਬਲਕਾਰ ਨੇ ਕਿਹਾ ਕਿ ਉਸ ਨੂੰ ਇਸ ਪੋ੍ਗਰਾਮ ਵਿਚ ‘ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ’ ਨਾਲ ਸਨਮਾਨਤ ਕਰਨਾ ਸੀ ਪਰ ਉਹ ਨਹੀਂ ਜਾਣਗੇ। ਉਨ੍ਹਾਂ ਕਿਹਾ ‘ਕਿਸਾਨ ਦਾ ਪੁੱਤਰ ਹਾਂ, ਮੈਨੂੰ ਤੇ ਮੇਰੀ ਪਾਰਟੀ ਨੂੰ ਕਿਸਾਨ ਹਿੱਤ ਪਹਿਲਾਂ ਹਨ, ਅਸੀਂ ਕਿਸਾਨਾਂ ਤੇ ਮਜ਼ਦੂਰਾਂ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ’।

ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਨੂੰ ਸੰਗੀਤ ਕਲਾ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਇਲਾਕੇ ਦੀ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਐਂਡ ਪੋ੍ਫ਼ੈਸ਼ਨਲ ਐਜੂਕੇਸ਼ਨ ਮੁਕਤਸਰ ਸਾਹਿਬ’ ਵੱਲੋਂ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਮੁਕਤਸਰ ਸਾਹਿਬ ਵਿਚ ਕਰਵਾਏ ਜਾ ਰਹੇ ਸਮਾਗਮ ਵਿਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ।

Facebook Comments

Trending