ਧਰਮ
ਪੰਜਾਬ ਭਰ ‘ਚ ਮਨਾਈ ਗਈ ਬਕਰੀਦ, ਕੋਵਿਡ ਨਿਯਮਾਂ ਦੀ ਕੀਤੀ ਗਈ ਪਾਲਣਾ
Published
10 months agoon

ਬਰਨਾਲਾ/ਗੁਰਦਾਸਪੁਰ/ਜਲੰਧਰ/ ਲੁਧਿਆਣਾ : ਬੁੱਧਵਾਰ ਨੂੰ ਈਦ-ਅਲ-ਅਦਾ ਜਾਂ ਬਕਰੀਦ ਦਾ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਬਰਨਾਲਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਵੱਲੋਂ ਜਤਿੰਦਰ ਜਿੰਮੀ ਸੂਬਾ ਲੀਡਰ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਬੇਅੰਤ ਬਾਠ ਸਰਕਲ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਮੁਸਲਮਾਨ ਭਰਾਵਾਂ ਨੂੰ ਵਧਾਈ ਦਿੱਤੀ ਗਈ ਤੇ ਮੁਸਲਿਮ ਭਾਈਚਾਰੇ ਦੀ ਬਾਬਾ ਆਲਾ ਵੇਲੇ ਦੀ ਅਨੈਤ ਸ਼ਾਹ ਬਲੀ ਦੀ ਜਗਾਹ ਦੇ ਗੱਦੀ ਨਸ਼ੀਨ ਹੰਸ ਮੁਹੰਮਦ, ਡਾ:ਹਮੀਰ ਖਾਨ, ਇਨਸਾਨ ਖਾਨ, ਇਕਬਾਲ ਦੀਨ, ਨਜ਼ੀਰ ਮੁਹੰਮਦ, ਰਫੀ ਮੁਹੰਮਦ, ਸ਼ਰਾਫ਼ਤ ਅਲੀ, ਖ਼ਲੀਲ ਖਾਨ, ਸਲੀਮ ਖਾਨ, ਅਖਤਰ ਨਸੀਬ ਅਲੀ ਮਸੀਤ ਦੀ ਸਮੁੱਚੀ ਟੀਮ ਵੱਲੋਂ ਸਨਮਾਨ ਕੀਤਾ ਗਿਆ।
ਮੁਸਲਿਮ ਭਾਈਚਾਰੇ ਦੇ ਮਿੰਨੀ ਮੱਕੇ ਵਜੋਂ ਜਾਣੇ ਜਾਂਦੇ ਹਜਰਤ ਮੁਹੰਮਦ ਮੁੱਜਦਦ ਅਲਫਸਾਨੀ ਦੀ ਸਰਹਿੰਦ ਦੇ ਰੋਜ਼ਾ ਸ਼ਰੀਫ਼ ਸਥਿਤ ਮਜ਼ਾਰ ਤੇ ਬਕਰੀਦ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਭਾਈਚਾਰੇ ਦੇ ਇੱਕਤਰ ਹੋਏ ਲੋਕਾਂ ਨੇ ਨਮਾਜ਼ ਅਦਾ ਕਰਨ ਉਪਰੰਤ ਇਕ ਦੂਜੇ ਦੇ ਗਲ਼ੇ ਲੱਗ ਕੇ ਈਦ ਦੀ ਮੁਬਾਰਕਬਾਦ ਦੇ ਕੇ ਮਨੁੱਖਤਾ ਦੀ ਭਲਾਈ ਦੀ ਦੁਆ ਕੀਤੀ।

Bakreed celebrated all over Punjab, adherence to Kovid rules
ਅੰਮ੍ਰਿਤਸਰ ਵਿਚ ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਮਾ ਮਸਜਿਦ ਖ਼ੈਰੂਦੀਨ, ਹਾਲ ਬਾਜ਼ਾਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਤੇ ਬਕਰੀਦ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਨਮਾਜ਼ ਅਦਾ ਕਰਨ ਦੌਰਾਨ ਕੋਰੋਨਾ ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ। ਇਸ ਮੌਕੇ ਛੋਟੇ ਛੋਟੇ ਗਰੁੱਪਾਂ ਵਿੱਚ ਨਮਾਜ਼ ਅਦਾ ਕੀਤੀ ਗਈ।
ਦੁਨੀਆ ਭਰ ‘ਚ ਜਿਥੇ ਅੱਜ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਚੰਡੀਗੜ੍ਹ ਰੋਡ ਸਥਿਤ ਮਸਜਿਦ ਸਾਈਂ ਤੱਵਕਲ ਸ਼ਾਹ ਵਿਖੇ ਸੈਕੜੇ ਲੋਕਾਂ ਨੇ ਬਕਰੀਦ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਮਸਜਿਦ ਦੇ ਇਮਾਮ ਮੁਹੰਮਦ ਇਰਫਾਨ ਵੱਲੋਂ ਈਦ-ਉਲ-ਜੂਹਾ ਦੀ ਨਮਾਜ ਅਦਾ ਕਰਵਾਈ ਗਈ ਤੇ ਹਜ਼ਰਤ ਇਬਰਾਹਿਮ ਅਲਿੱਹਸਲਾਮ ਦੀ ਜੀਵਨੀ ਵੀ ਬਿਆਨ ਕੀਤੀ ਗਈ।
You may like
-
ਕੋਵਿਡ-19 ਪੀੜਤਾਂ ਦੇ ਆਸ਼ਰਿਤ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਦੇ ਸਕਦੇ ਹਨ ਅਰਜ਼ੀ – ਡਿਪਟੀ ਕਮਿਸ਼ਨਰ ਸੁਰਭੀ ਮਲਿਕ
-
ਕੋਵਿਡ-19 ਟੀਕਾਕਰਨ ‘ਚ ਵਾਧੂ ਫੀਸ ਵਸੂਲਣ ਦੀ ਸ਼ਿਕਾਇਤ ‘ਤੇ ਨਿੱਜੀ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ
-
ਕਰੋਨਾ ਮਹਾਂਮਾਰੀ ਨਾਲ ਲੜਨ ਵਾਲੇ ਯੋਧਿਆਂ ਦਾ ਕੀਤਾ ਸਨਮਾਨ
-
ਅਧਿਆਪਕ ਚੋਣ ਡਿਊਟੀ ‘ਤੇ, ਵਿਦਿਆਰਥੀ ਆਨਲਾਈਨ ਪੜਾਈ ਤੋਂ ਵੀ ਵਾਂਝੇ
-
ਕੋਵਿਡ ਤੋਂ ਬਚਾਅ ਸਬੰਧੀ ਪੇਂਟਿੰਗ ਤੇ ਸਲੋਗਨ ਮੁਕਾਬਲੇ ਆਯੋਜਿਤ
-
ਮੁਹੰਮਦ ਗੁਲਾਬ ਵੱਲੋਂ ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਨ ਕੈਂਪ ਦਾ ਉਦਘਾਟਨ