Connect with us

ਪੰਜਾਬੀ

ਬਜਾਜ ਕਾਲਜ ਦੇ ਵਿਦਿਆਰਥੀਆਂ ਨੇ ਨਤੀਜਿਆਂ ‘ਚ ਮਾਰੀਆਂ ਮੱਲ੍ਹਾ

Published

on

Bajaj College students beat Malla in results

ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਜਮਾਤ ਬੀ .ਬੀ.ਏ ਦੇ ਨਤੀਜਿਆਂ ਵਿੱਚ ‘ਬਜਾਜ ਕਾਲਜ ਚੌਕੀਮਾਨ’ ਫਿਰੋਜ਼ਪੁਰ ਰੋਡ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਮੵੱਲਾ ਮਾਰੀਆਂ ਹਨ। ਇਸ ਮੌਕੇ ਕਾਲਜ ਦੇ ਡਾਇਰੈਕਟਰ ਐਨੀ ਬਜਾਜ ਨੇ ਦੱਸਿਆ ਕਿ ਬੀ.ਬੀ.ਏ ਸਮੈਸਟਰ ਪਹਿਲਾਂ ਵਿੱਚ ਕਮਿਸ਼ਕਾ ਨੇ 88%ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ। ਕਨਿਕਾ ਨੇ 84%ਅੰਕ ਪ੍ਰਾਪਤ ਕਰਕੇ ਦੂਜਾ ਤੁਸ਼ਾਰ ਅਰੋੜਾ ਤੇ ਆਰਵ ਗੋਇਲ ਨੇ 82%ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।

ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਮਨਰਾਜ ਨੇ 90%ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਅਸ਼ਵੀਨ ਕੌਰ ਨੇ 88% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਪਰਿਨਿਤਾ, ਰਾਤੁਲ ਅਤੇ ਧਰੁਵ ਨੇ 87% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਸਮੈਸਟਰ ਪੰਜਵਾ ਵਿੱਚ ਅਕਾਸ਼ਦੀਪ ਨੇ 87% ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਤੇ ਇਸ਼ਾਨ ਨੇ 87% ਅੰਕ ਹਾਸਿਲ ਕਰਕੇ ਦੂਜਾ ਤੇ ਮਣਾਕ ਨੇ 85% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।

ਕਾਲਜ ਦੇ ਡਾਇਰੈਕਟਰ ਐਨੀ ਬਜਾਜ ਨੇ ਪੁਜ਼ੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ।

Facebook Comments

Trending