ਪੰਜਾਬੀ
ਬਜਾਜ ਕਾਲਜ ਦੇ ਵਿਦਿਆਰਥੀਆਂ ਨੇ ਨਤੀਜਿਆਂ ‘ਚ ਮਾਰੀਆਂ ਮੱਲ੍ਹਾ
Published
3 years agoon
ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਜਮਾਤ ਬੀ .ਬੀ.ਏ ਦੇ ਨਤੀਜਿਆਂ ਵਿੱਚ ‘ਬਜਾਜ ਕਾਲਜ ਚੌਕੀਮਾਨ’ ਫਿਰੋਜ਼ਪੁਰ ਰੋਡ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਮੵੱਲਾ ਮਾਰੀਆਂ ਹਨ। ਇਸ ਮੌਕੇ ਕਾਲਜ ਦੇ ਡਾਇਰੈਕਟਰ ਐਨੀ ਬਜਾਜ ਨੇ ਦੱਸਿਆ ਕਿ ਬੀ.ਬੀ.ਏ ਸਮੈਸਟਰ ਪਹਿਲਾਂ ਵਿੱਚ ਕਮਿਸ਼ਕਾ ਨੇ 88%ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ। ਕਨਿਕਾ ਨੇ 84%ਅੰਕ ਪ੍ਰਾਪਤ ਕਰਕੇ ਦੂਜਾ ਤੁਸ਼ਾਰ ਅਰੋੜਾ ਤੇ ਆਰਵ ਗੋਇਲ ਨੇ 82%ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।
ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਮਨਰਾਜ ਨੇ 90%ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਅਸ਼ਵੀਨ ਕੌਰ ਨੇ 88% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਪਰਿਨਿਤਾ, ਰਾਤੁਲ ਅਤੇ ਧਰੁਵ ਨੇ 87% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਸਮੈਸਟਰ ਪੰਜਵਾ ਵਿੱਚ ਅਕਾਸ਼ਦੀਪ ਨੇ 87% ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਤੇ ਇਸ਼ਾਨ ਨੇ 87% ਅੰਕ ਹਾਸਿਲ ਕਰਕੇ ਦੂਜਾ ਤੇ ਮਣਾਕ ਨੇ 85% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।
ਕਾਲਜ ਦੇ ਡਾਇਰੈਕਟਰ ਐਨੀ ਬਜਾਜ ਨੇ ਪੁਜ਼ੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ।
You may like
-
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦਾ ਨਤੀਜਾ ਰਿਹਾ ਸ਼ਾਨਦਾਰ
-
ਦੇਵਕੀ ਦੇਵੀ ਜੈਨ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਆਰੀਆ ਕਾਲਜ ਦੇ PGDCA ਸਮੈਸਟਰ ਪਹਿਲੇ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ
-
ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਦੇਵਕੀ ਦੇਵੀ ਜੈਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਕਮਲਾ ਲੋਹਟੀਆ ਕਾਲਜ ਐਮਐਸਸੀ (ਆਈਟੀ) ਦਾ ਨਤੀਜਾ ਰਿਹਾ ਸ਼ਾਨਦਾਰ
