ਪੰਜਾਬੀ

ਸਪਰਿੰਗ ਡੇਲ ਪਲੇ ਸਕੂਲ ‘ਚ ਮਨਾਈ ਵਿਸਾਖੀ

Published

on

ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਵਿਖੇ ਬੱਚਿਆਂ ਨੇ ‘ਵਿਸਾਖੀ’ ਨੂੰ ਜੋਸ਼ ਅਤੇ ਉਤਸ਼ਾਹ ਨਾਲ਼ ਮਨਾਇਆ। ਇਸ ਦੌਰਾਨ ਛੋਟੇ- ਛੋਟੇ ਬੱਚੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗੱਭਰੂ ਅਤੇ ਮੁਟਿਆਰਾਂ ਦੇ ਰੂਪ ਵਿੱਚ ਨਜ਼ਰ ਆਏ। ਇਸ ਦੇ ਨਾਲ਼ ਬੱਚਿਆਂ ਨੂੰ ‘ਵਿਸਾਖੀ’ ਦੇ ਤਿਉਹਾਰ ਦੀ ਮਹੱਤਤਾ ਅਤੇ ਕਣਕਾਂ ਦੀ ਵਾਢੀ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ।

ਇਸ ਸੰਬੰਧ ਵਿੱਚ ਛੋਟੇ-ਛੋਟੇ ਬੱਚਿਆਂ ਨੇ ਪੰਜਾਬੀ ਲੋਕ–ਨਾਚ ਗਿੱਧਾ ਅਤੇ ਭੰਗੜੇ ਦੀ ਖ਼ੂਬਸੂਰਤ ਤੇ ਦਿਲਖਿੱਚਵੀਂ ਪੇਸ਼ਕਸ਼ ਵੀ ਦਿੱਤੀ। ਇਸ ਦੌਰਾਨ ਬੱਚਿਆਂ ਨੇ ਹੈਪੀ ਵਿਸਾਖੀ ਦੇ ਸੁੰਦਰ ਕਾਰਡ ਵੀ ਬਣਾਏ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਵਾਇਸ ਚੇਅਰਮੈਨ ਮਨਦੀਪ ਸਿੰਘ ਵਾਲੀਆ, ਡਾਇਰੈਕਟਰ ਕਮਲਪ੍ਰੀਤ ਕੌਰ, ਕੋਆਰਡੀਨੇਟਰ ਦਵਿੰਦਰ ਕੌਰ ਤੇ ਸੁੁਪਰਵਾਈਜ਼ਰ ਅਨੁ ਅਰੋੜਾ ਨੇ ਵੀ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।

Facebook Comments

Trending

Copyright © 2020 Ludhiana Live Media - All Rights Reserved.