Connect with us

ਖੇਤੀਬਾੜੀ

ਕਿਸਾਨਾਂ ਦੇ ਹੱਕ ’ਚ ਆਈ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ

Published

on

Bahujan Samaj Party and Shiromani Akali Dal came out favor farmers

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਹੱਕ ’ਚ ਮੰਗ ਪੱਤਰ ਸੌਂਪਣ ਲਈ ਵੱਡੀ ਤਦਾਦ ਵਿੱਚ ਬਸਪਾ ਦੇ ਸਮਰਥਕ ਪਹੁੰਚੇ ਹੋਏ ਹਨ। ਭੀੜ ਨੂੰ ਦੇਖਦੇ ਹੋਏ ਡੀ.ਸੀ. ਦਫਤਰ ਦੇ ਗੇਟ ਨੂੰ ਤਾਲਾ ਜੜ ਦਿੱਤਾ ਗਿਆ। ਸਿਰਫ਼ ਚੁਣੀਂਦਾ ਲੀਡਰਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।

Bahujan Samaj Party

Bahujan Samaj Party

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਡੀ.ਸੀ. ਆਫ਼ਿਸ ਤੱਕ ਜਾਣ ਲਈ ਭੀੜ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਬਾਕੀਆਂ ਨੂੰ ਰੋਕ ਦਿੱਤਾ। ਡੀ.ਸੀ. ਦਫ਼ਤਰ ਅੰਦਰ ਜਾਣ ਨੂੰ ਲੈ ਕੇ ਅਤੇ ਵਰਕਰਾਂ ਵਿਚਾਲੇ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ।

ਉੱਥੇ ਹੀ ਥੋੜੇ ਦਿਨ ਪਹਿਲਾਂ ਖੇਤੀ ਕਾਨੂੰਨਾਂ ਨੁੰ ਮੌਜੂਦਾ ਦਿਨ ਦਾ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਸੀਨੀਅਰ ਆਗੂਆਂ ਨੇ ਕਿਹਾ ਕਿ ਖੇਤਰ ਦੇ ਸਭ ਤੋਂ ਵੱਡੇ ਆਗੂ ਭਾਵੇਂ ਉਹ ਚੌਧਰੀ ਛੋਟੂ ਰਾਮ, ਚੌਧਰੀ ਚਰਨ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣ, ਇਹ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਡਟੇ ਹਨ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ ਰਹੇਗਾ ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਇਸਦੀ ਜਿੱਤ ਹੋਵੇਗੀ ।

Facebook Comments

Trending