ਪੰਜਾਬੀ

ਬੀ.ਐੱਸ.ਸੀ. (ਨਰਸਿੰਗ) ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ

Published

on

ਲੁਧਿਆਣਾ : ਅੰਤਰਰਾਸ਼ਟਰੀ ਪੱਧਰ ‘ਤੇ ਮੈਡੀਕਲ ਸਿੱਖਿਆ ਖੇਤਰ ‘ਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਬੀ. ਐੱਸ.ਸੀ. ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ‘ਚੋਂ ਕੁਲਾਰ ਕਾਲਜ ਦੀ ਪ੍ਰਭਜੋਤ ਕੌਰ ਨੇ ਪਹਿਲਾ, ਕੁਲਜੀਤ ਕੌਰ ਨੇ ਦੂਜਾ ਤੇ ਮਹਿਕ ਫਿਰੋਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਤੇ ਮੈਨੇਜਿੰਗ ਡਾਇਰੈਕਟਰ ਮੋਟਾਪਾ ਸਰਜਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਾ ਸਿਹਰਾ ਸਮੂਹ ਮਿਹਨਤੀ ਸਟਾਫ਼ ਸਿਰ ਜਾਂਦਾ ਹੈ.ਇਸ ਮੌਕੇ ਡਾਇਰੈਕਟਰ ਪ੍ਰੋਫੈਸਰ ਰੁਪਿੰਦਰ ਸਿੰਘ ਬੈਨੀਪਾਲ, ਪਿ੍ੰਸੀਪਲ ਡਾ. ਰਾਜਿੰਦਰ ਕੌਰ, ਵਾਈਸ ਪਿ੍ੰਸੀਪਲ ਪ੍ਰੋ. ਅਰਪਣ ਅਤੇ ਕੁਲਾਰ ਸਕੂਲ ਆਫ਼ ਨਰਸਿੰਗ ਦੀ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।

ਇਸ ਕਾਲਜ ਵਿਚ ਬੇਸਿਕ ਬੀ.ਐੱਸ.ਸੀ. ਨਰਸਿੰਗ, ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਤੇ ਜੀ.ਐਨ.ਐਮ ਦੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਇਸ ਸੰਸਥਾ ‘ਚ ਵੱਖ-ਵੱਖ ਜ਼ਿਲਿ੍ਆਂ ਦੀਆਂ ਲੜਕੀਆਂ ਕੋਰਸ ਪ੍ਰਾਪਤ ਕਰਕੇ ਵਿਦੇਸ਼ ਤੇ ਭਾਰਤ ਦੇ ਨਾਮਵਰ ਹਸਪਤਾਲਾਂ ਵਿਚ ਸੈਟਲ ਹੋ ਚੁੱਕੀਆਂ ਹਨ। ਪਿ੍ੰਸੀਪਲ ਨੇ ਦੱਸਿਆ ਕਿ ਕੁਲਾਰ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਿੱਖਿਆ ਖੇਤਰ ਵਿਚ ਇੱਕ ਹੋਰ ਪੁਲਾਂਘ ਪੁੱਟਦਿਆਂ ਆਈ.ਸੀ.ਐੱਸ.ਈ. ਪੈਟਰਨ ਦੇ ਆਧਾਰਿਤ ਕੁਲਾਰ ਪਬਲਿਕ ਸਕੂਲ ਦੀ ਇਸ ਵਰ੍ਹੇ ਸ਼ੁਰੂਆਤ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.