Connect with us

ਪੰਜਾਬੀ

ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਮਨਾਇਆ ਜਾ ਰਿਹਾ ਜਾਗਰੂਕਤਾ ਹਫ਼ਤਾ

Published

on

Awareness week on the importance of breast milk being celebrated by the health department

ਲੁਧਿਆਣਾ :   ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਂ ਦੇ ਦੁੱਧ ਦੀ ਮਹੱਹਤਾ ਸਬੰਧੀ ਜਿਲ੍ਹੇ ਭਰ ਵਿਚ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਸਿਹਤ ਕਾਮਿਆਂ ਵਲੋ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਮਾਂ ਦੇ ਦੁੱਧ ਦੀ ਮਹੱਹਤਾ ਸਬੰਧੀ ਮਨਾਏ ਜਾ ਰਹੇ ਹਫ਼ਤੇ ਤਹਿਤ ਅੱਜ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਖੇ  ਵਿਸ਼ੇਸ ਤੌਰ ਤੇ ਐਲ.ਐਚ.ਵੀ. ਅਤੇ ਏ.ਐਨ.ਐਮ. ਵਲੋ ਬੱਚਿਆਂ ਨੂੰ ਦੁੱਧ ਪਿਲਾਉਣ ਸਬੰਧੀ ਮਾਂਵਾਂ ਨੂੰ ਜਾਗਰੂਕ ਕੀਤਾ ਗਿਆ। ਮਾਂ ਦੇ ਦੁੱਧ ਨਾਲ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਵਧੀਆ ਹੁੰਦਾ ਹੈ।

ਸਿਹਤ ਵਿਭਾਗ ਵਲੋ ਵੱਖ-ਵੱਖ ਤਰੀਕਿਆਂ ਨਾਲ ਜਿਵੇ ਕਿ ਗਰੁੱਪ ਮੀਟਿੰਗਾਂ ਅਤੇ ਮਮਤਾ ਦਿਵਸ ਸੈਮੀਨਾਰ ਰਾਹੀਂ ਮਾਂਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਵਲੋ ਗਰਭਵਤੀ ਔਰਤਾਂ ਨੂੰ ਡਿਲਵਰੀ ਤੋ ਪਹਿਲਾ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇੱਕ ਮਾਂ ਵੱਲੋਂ ਬੱਚੇ ਨੂੰ ਦੁੱਧ ਕਿਵੇ ਪਿਲਾਉਣਾ ਹੈ ਜਿਸ ਵਿੱਚ ਆਪਣੇ ਬੱਚੇ ਨੂੰ ਲੇਟ ਕੇ ਦੁੱਧ ਨਹੀ ਪਿਲਾਉਣਾ ਚਾਹੀਦਾ ਅਤੇ ਬੱਚੇ ਦੀ ਪੁਜੀਸ਼ਨ ਠੀਕ ਹੋਣੀ ਚਾਹੀਦੀ ਹੈ ਆਦਿ ਸ਼ਾਮਲ ਹੈ।

ਇਸ ਦੇ ਨਾਲ ਬੱਚੇ ਨੂੰ ਦੁੱਧ ਪੀਣ ਵਿਚ ਕਿਸੇ ਕਿਸਮ ਦੀ ਦਿੱਕਤ ਨਹੀ ਆਉਦੀ, ਜਦੋ ਬੱਚਾ ਚਾਰ ਮਹੀਨੇ ਦਾ ਹੋ ਜਾਂਦਾ ਹੈ ਤਾਂ ਮਾਂ ਦੇ ਦੁੱਧ ਨਾਲ ਬੱਚੇ ਨੂੰ ੳਪਰੀ ਖੁਰਾਕ ਜਿਵੇ ਕਿ ਦਾਲ ਦਾ ਪਾਣੀ, ਖਿਚੜੀ, ਚਾਵਲ ਦਾ ਪਾਣੀ ਦੇਣਾ ਚਾਹੀਦਾ ਹੈ। ਮਾਂ ਆਪਣੇ ਬੱਚੇ ਨੂੰ ਆਪਣਾ ਦੁੱਧ ਦੋ ਸਾਲ ਤੱਕ ਪਿਲਾ ਸਕਦੀ ਹੈ।

Facebook Comments

Trending