Connect with us

ਖੇਤੀਬਾੜੀ

ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਵੈਨਾਂ ਰਵਾਨਾ

Published

on

Awareness vans set out to educate the farmers about the ill effects of straw burning

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਪਰਾਲੀ ਸਾੜਨ ਖਿਲਾਫ ਵਿੱਢੀ ਜੰਗ ਨੂੰ ਹੋਰ ਅੱਗੇ ਵਧਾਉਂਦਿਆਂ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ, ਜਿਨ੍ਹਾਂ ਕਰਕੇ ਕੋਵਿਡ ਕਾਰਨ ਪੈਦਾ ਹੋਈ ਸਥਿਤੀ ਹੋਰ ਵਿਗੜ ਸਕਦੀ ਹੈ, ਬਾਰੇ ਜਾਣਕਾਰੀ ਦੇਣ ਲਈ ਤਿੰਨ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ ਜੋ ਇਸ ਮਹੀਨੇ ਵੱਧ ਤੋਂ ਵੱਧ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਗੀਆਂ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਤੋਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਵੈਨਾਂ ਵਿੱਚ ਆਡੀਓ ਸੰਦੇਸ਼ ਚਲਾਏ ਜਾਣਗੇ ਅਤੇ ਲੋਕਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਸਾੜਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਫ਼ਸਲ ਦੀ ਰਹਿੰਦ-ਖੂੰਹਦ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ ਅਤੇ ਇਸ ਰੁਝਾਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਵੈਨਾਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਜ਼ਰੂਰਤ ਬਾਰੇ ਕਿਸਾਨਾਂ ਨੂੰ ਜਾਗਰ{ਕ ਕਰਨ ਵਿੱਚ ਸਹਾਈ ਸਾਬਤ ਹੋਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਡੀਓ ਸੰਦੇਸ਼ਾਂ ਤੋਂ ਇਲਾਵਾ ਇਹ ਵੈਨਾਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਗਰੂਕ ਕਰਨ ਲਈ ਕਿਸਾਨਾਂ ਤੱਕ ਪਰਚਿਆਂ ਅਤੇ ਪੋਸਟਰਾਂ ਰਾਹੀਂ ਵੀ ਜਾਣਕਾਰੀ ਪਹੁੰਚਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਦਾ ਗੈਰ-ਸਿਹਤਮੰਦ ਰੁਝਾਨ, ਜੋ ਜ਼ਹਿਰੀਲੀਆਂ ਗੈਸਾਂ ਪੈਦਾ ਕਰਦਾ ਹੈ, ਸੂਬੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਹੋਰ ਵਧਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੁਹਰਾਇਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਖੇਤੀ ਸੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ।

Facebook Comments

Advertisement

ਤਾਜ਼ਾ

Farmers block Delhi-Ludhiana highway over DAP fertilizer Farmers block Delhi-Ludhiana highway over DAP fertilizer
ਖੇਤੀਬਾੜੀ5 mins ago

ਡੀਏਪੀ ਖਾਦ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ-ਲੁਧਿਆਣਾ ਮੁੱਖ ਮਾਰਗ ਕੀਤਾ ਜਾਮ

ਸੰਗਰੂਰ : ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਲਾਏ ਗਏ ਕਿਸਾਨ ਮੇਲੇ ਦਾ ਸਵਾਦ ਉਸ...

Foreign-funded terrorist arrested, ammunition and pistol recovered Foreign-funded terrorist arrested, ammunition and pistol recovered
ਅਪਰਾਧ16 mins ago

ਵਿਦੇਸ਼ਾਂ ਤੋਂ ਵਿੱਤੀ ਮਦਦ ਹਾਸਲ ਕਰਨ ਵਾਲਾ ਅੱਤਵਾਦੀ ਗ੍ਰਿਫ਼ਤਾਰ, ਗੋਲਾ ਬਾਰੂਦ ਤੇ ਪਿਸਤੌਲ ਬਰਾਮਦ

ਸੰਗਰੂਰ : ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਲਖਵੀਰ ਸਿੰਘ ਲੱਖਾ ਵਾਸੀ ਲਹਿਰਾ, ਜ਼ਿਲ੍ਹਾ...

ਪੰਜਾਬ ਨਿਊਜ਼47 mins ago

ਸ਼੍ਰੀ ਵਾਲਮੀਕਿ ਤੀਰਥ ਅਸਥਾਨ ਨਤਮਸਤਕ ਹੋਏ CM ਚੰਨੀ, ਬੇਘਰਿਆਂ ਨੂੰ 5-5 ਮਰਲੇ ਦੇ ਪਲਾਟਾਂ ਸਮੇਤ ਕੀਤੇ 4 ਵੱਡੇ ਐਲਾਨ

ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਚਰਨਜੀਤ...

Navjot Singh Sidhu, 58, was greeted by several leaders including CM Channi of Punjab Navjot Singh Sidhu, 58, was greeted by several leaders including CM Channi of Punjab
ਪੰਜਾਬ ਨਿਊਜ਼2 hours ago

58 ਦੇ ਹੋਏ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਸੀਐੱਮ ਚੰਨੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਵਧਾਈ

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 58 ਸਾਲ ਦੇ ਹੋ ਗਏ ਹਨ। ਪੰਜਾਬ ਕਾਂਗਰਸ ਨੇ ਨਵਜੋਤ...

CM Charanjit Channi arrives in Batala for the last prayers of Shaheed Mandeep Singh CM Charanjit Channi arrives in Batala for the last prayers of Shaheed Mandeep Singh
ਪੰਜਾਬ ਨਿਊਜ਼2 hours ago

ਬਟਾਲਾ ’ਚ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ’ਚ ਪਹੁੰਚੇ ਸੀਐਮ ਚਰਨਜੀਤ ਚੰਨੀ

ਬਟਾਲਾ : ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਸੂਰਨਕੋਟ ਚ ਹੋਏ ਮੁਕਾਬਲੇ ਦੌਰਾਨ ਸ਼ਹਾਦਤ ਪ੍ਰਾਪਤ ਕਰ ਚੁੱਕੇ ਸ਼ਹੀਦ ਮਨਦੀਪ ਸਿੰਘ...

Navjot Sidhu launches second missile - Sukhbir Badal Navjot Sidhu launches second missile - Sukhbir Badal
ਪੰਜਾਬ ਨਿਊਜ਼3 hours ago

ਨਵਜੋਤ ਸਿੱਧੂ ਦੂਜੀ ਮਿਜ਼ਾਈਲ ਕਰ ਰਿਹੈ ਤਿਆਰ – ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਮੇਟੀ ਅਹੁੱਦੇ ਤੋਂ ਅਸਤੀਫਾ ਦੇ ਚੁੱਕੇ...

The Supreme Court will set aside the case of driving and subsequent violence The Supreme Court will set aside the case of driving and subsequent violence
ਇੰਡੀਆ ਨਿਊਜ਼3 hours ago

ਗੱਡੀ ਚੜ੍ਹਾਉਣ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਕੇਸ ਨੂੰਵੱਖ ਵੱਖ ਕਰੇਗਾ ਸੁਪਰੀਮ ਕੋਰਟ, ਸੁਣਵਾਈ ਟਲੀ

ਨਵੀਂ ਦਿੱਲੀ : ਸੁਪਰੀਮ ਕੋਰਟ ‘ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਹਿੰਸਕ ਘਟਨਾ...

The AAP delegation sought funds from CM Channy for their respective constituencies The AAP delegation sought funds from CM Channy for their respective constituencies
ਪੰਜਾਬ ਨਿਊਜ਼3 hours ago

AAP ਦੇ ਵਫ਼ਦ ਨੇ CM ਚੰਨੀ ਤੋਂ ਆਪੋ-ਆਪਣੇ ਹਲਕਿਆਂ ਲਈ ਮੰਗਿਆ ਫੰਡ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੱਤਾਧਾਰੀ ਕਾਂਗਰਸ ਉਪਰ ਸੂਬੇ...

Advocated by the Education Minister to make regional languages ​​the main subject in the respective states Advocated by the Education Minister to make regional languages ​​the main subject in the respective states
ਇੰਡੀਆ ਨਿਊਜ਼4 hours ago

ਸਿੱਖਿਆ ਮੰਤਰੀ ਵੱਲੋਂ ਖੇਤਰੀ ਭਾਸ਼ਾਵਾਂ ਨੂੰ ਸਬੰਧਤ ਸੂਬਿਆਂ ‘ਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ...

10 lakh jewelery looted by holding a pistol on a goldsmith's shop 10 lakh jewelery looted by holding a pistol on a goldsmith's shop
ਅਪਰਾਧ4 hours ago

ਸੁਨਿਆਰੇ ਦੀ ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ

ਲੁਧਿਆਣਾ : ਹੈਬੋਵਾਲ ਦੇ ਹੰਬੜਾਂ ਰੋਡ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਜਿਊਲਰ ਨੂੰ ਗਨ ਪੁਆਇੰਟ ’ਤੇ ਲੈ ਕੇ 10 ਲੱਖ...

Commencement of road construction work at Mohalla Gurmail Nagar Luhara Commencement of road construction work at Mohalla Gurmail Nagar Luhara
ਪੰਜਾਬੀ4 hours ago

ਮੁਹੱਲਾ ਗੁਰਮੇਲ ਨਗਰ ਲੁਹਾਰਾ ਵਿਖੇ ਸੜਕ ਉਸਾਰੀ ਦੇ ਕਾਰਜ ਦੀ ਸ਼ੁਰੂਆਤ

ਲੁਧਿਆਣਾ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਇਨ੍ਹਾਂ ਵਿਚਾਰਾਂ...

Kular honors city president Dang at Halqa Atam Nagar Kular honors city president Dang at Halqa Atam Nagar
ਪੰਜਾਬੀ4 hours ago

ਕੁਲਾਰ ਵੱਲੋ ਸ਼ਹਿਰੀ ਪ੍ਰਧਾਨ ਡੰਗ ਦਾ ਹਲਕਾ ਆਤਮ ਨਗਰ ਵਿਖੇ ਸਨਮਾਨ

ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਟੇ੍ਡ ਅਤੇ ਇੰਡਸਟਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਅਕਾਲੀ ਜਥਾ ਲੁਧਿਆਣਾ...

Trending