Connect with us

ਪੰਜਾਬੀ

 ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਮਗਨਰੇਗਾ ਲੇਬਰ ਨੂੰ ਕੀਤਾ ਜਾਗਰੂਕ

Published

on

Awareness on Maganrega Labor in various blocks of the district

ਲੁਧਿਆਣਾ :  ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵੱਲੋ ਮਗਨਰੇਗਾ ਸਕੀਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਵਿੱਚ  ਜੀ.ਆਈ.ਐਸ. ਬੇਸਡ ਪਲਾਨਿੰਗ ਅਵੇਰਨੈਂਸ ਡਰਾਈਵ ਤਹਿਤ ਪਿੰਡਾਂ ਵਿੱਚ ਗਰਾਮ ਸਭਾਵਾਂ ਕਰਵਾਈਆ ਗਈਆ ਹਨ।

ਇਨ੍ਹਾਂ ਬੈਠਕਾਂ ਵਿੱਚ ਮਗਨਰੇਗਾ ਸਟਾਫ ਵੱਲੋ ਮਗਨਰੇਗਾ ਲੇਬਰ ਨੁੰ ਜੀ.ਆਈ.ਐਸ. ਸਬੰਧੀ ਜਾਗਰੂਕ ਕੀਤਾ ਗਿਆ ਜਿਸ ਵਿੱਚ ਮਗਨਰੇਗਾ ਲੇਬਰ ਵੱਲੋ ਵੱਧ ਚੱੜ੍ਹ ਕੇ ਸ਼ਮੂਲੀਅਤ ਕੀਤੀ ਗਈ। ਜ਼ਿਕਰਯੋਗ ਹੈ ਕਿ ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ ਜਿਸਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ।

ਜਿਸ ਵਿੱਚ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦੀ ਸਫਾਈ, ਪਾਣੀ ਦੀ ਸਾਂਭ-ਸੰਭਾਲ ਦੇ ਕੰਮ, ਰਿਚਾਰਜ ਪਿੱਟਾਂ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਸੋਲਿਡ ਵੇਸਟ ਮੈਂਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ, ਸਰਕਾਰੀ ਸਕੂਲਾਂ ਦੇ ਨਵੀਨੀਕਰਨ ਸਬੰਧੀ ਕੰਮ ਆਦਿ ਸ਼ਾਮਲ ਹਨ।

Facebook Comments

Trending