Connect with us

ਪੰਜਾਬੀ

ਆਰੀਆ ਕਾਲਜ ਵਲੋਂ ਬਿਜਲੀ ਬਚਾਉਣ ਬਾਰੇ ਜਾਗਰੂਕਤਾ ਮੁਹਿੰਮ

Published

on

Awareness campaign about saving electricity by Arya College

ਲੁਧਿਆਣਾ : ਆਰੀਆ ਕਾਲਜ ਲੁਧਿਆਣਾ ਦੇ ਈਕੋ ਕਲੱਬ ਵਲੋਂ ਬਿਜਲੀ ਬਚਾਉਣ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ ਤਾਂ ਜੋ ਕਾਲਜ ਦੇ ਭਾਈਚਾਰੇ ਨੂੰ ਇਸ ਕੀਮਤੀ ਸਰੋਤ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਲੋੜ ਬਾਰੇ ਜਾਗਰੂਕ ਕੀਤਾ ਜਾ ਸਕੇ। ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ । ਪੋਸਟਰਾਂ ਅਤੇ ਸਲੋਗਨਾਂ ਰਾਹੀਂ ਬਿਜਲੀ ਬਚਾਉਣ ਲਈ ਵੱਖ-ਵੱਖ ਉਪਾਅ ਪੇਸ਼ ਕੀਤੇ। ਆਉਣ ਵਾਲੀਆਂ ਪੀੜ੍ਹੀਆਂ ਲਈ ਬਿਜਲੀ ਦੀ ਖਪਤ ਘਟਾਉਣ ਦਾ ਸੁਨੇਹਾ ਦਿੰਦੀ ਇੱਕ ਸਕਿੱਟ ਵੀ ਪੇਸ਼ ਕੀਤੀ ਗਈ।

ਸਕੱਤਰ ਏ.ਸੀ.ਐਮ.ਸੀ., ਡਾ: ਐਸ.ਐਮ.ਸ਼ਰਮਾ ਨੇ ਈਕੋ ਕਲੱਬ ਵੱਲੋਂ ਨੌਜਵਾਨਾਂ ਵਿੱਚ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਆਪਣੀ ਜ਼ਿੰਮੇਵਾਰੀ ਪ੍ਰਤੀ ਚੇਤਨਾ ਪੈਦਾ ਕਰਨ ਲਈ ਕੀਤੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ.ਸੁਖਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪੱਖੀ ਵਿਵਹਾਰ ਅਪਣਾਉਣ ਲਈ ਪ੍ਰੇਰਿਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ‘ਚ ਅਰਪਿਤ ਨੇ ਪਹਿਲਾ ਇਨਾਮ, ਕਸ਼ਿਸ਼ ਨੇ ਦੂਜਾ ਇਨਾਮ, ਗਰਿਮਾ ਨੇ ਤੀਸਰਾ ਇਨਾਮ ਹਾਸਲ ਕੀਤਾ।

Facebook Comments

Trending