Connect with us

ਇੰਡੀਆ ਨਿਊਜ਼

ਆਸਟ੍ਰੇਲੀਆ ਅਗਲੇ ਮਹੀਨੇ ਤੋਂ ਅੰਤਰਰਾਸ਼ਟਰੀ ਯਾਤਰਾ ਤੋਂ ਹਟਾਏਗਾ ਪਾਬੰਦੀ

Published

on

Australia to lift international travel ban next month

ਦੱਸ ਦਈਏ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦੀ ਵਿਦੇਸ਼ੀ ਯਾਤਰਾ ‘ਤੇ 18 ਮਹੀਨਿਆਂ ਦੀ ਪਾਬੰਦੀ ਅਗਲੇ ਮਹੀਨੇ ਤੋਂ ਹਟਾ ਦਿੱਤੀ ਜਾਵੇਗੀ। ਇਸ ਨਾਲ ਵਿਸ਼ਵ ਪੱਧਰ ‘ਤੇ ਲਗਾਈਆਂ ਗਈਆਂ ਸਭ ਤੋਂ ਸਖ਼ਤ ਕੋਵਿਡ -19 ਪਾਬੰਦੀਆਂ ਵਿਚੋਂ ਇਕ ਵਿਚ ਢਿੱਲ ਦਿੱਤੀ ਜਾਵੇਗੀ। ਇਹ ਬਦਲਾਅ ਉਹਨਾਂ ਸੂਬਿਆਂ ਨੂੰ ਮਨਜ਼ੂਰੀ ਦੇਵੇਗਾ ਜੋ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨ ਲਈ 80 ਪ੍ਰਤੀਸ਼ਤ ਟੀਕਾਕਰਨ ਦਰ ਤੱਕ ਪਹੁੰਚ ਚੁੱਕੇ ਹਨ ਜਦਕਿ ਆਸਟ੍ਰੇਲੀਆਆਈ ਬਿਨਾਂ ਕਿਸੇ ਪਾਬੰਦੀ ਤੋਂ ਯਾਤਰਾ ਕਰਨ ਦੇ ਯੋਗ ਹੋਣਗੇ। ਸੈਰ ਸਪਾਟਾ ਮੰਤਰੀ ਡੈਨ ਤਿਹਾਨ ਨੇ ਸਤੰਬਰ ਵਿਚ ਕਿਹਾ ਸੀ ਕਿ ਇਹਨਾਂ ਨਵੇਂ ਨਿਯਮਾਂ ਨੂੰ ਕ੍ਰਿਸਮਿਸ ਤੱਕ ਲਾਗੂ ਕੀਤਾ ਜਾਵੇਗਾ।

ਉੱਥੇ ਹੀ ਮਾਰੀਸਨ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਦੀ ਮੰਸ਼ਾ ਇਹ ਹੈ ਕਿ ਨਵੰਬਰ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਕੋਵਿਡ19 ਨਾਲ ਸਬੰਧਤ ਮੌਜੂਦਾ ਵਿਦੇਸ਼ੀ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ਅਤੇ ਆਸਟ੍ਰੇਲੀਆਈ ਸੀਮਾ ਦੇ ਅਧੀਨ ਕੋਈ ਵੀ ਯਾਤਰਾ ਕਰਨ ਦੇ ਯੋਗ ਹੋਣਗੇ। ਆਸਟਰੇਲੀਆ ਵਿਚ ਆਉਣ ਦੀ ਇਜਾਜ਼ਤ ’ਤੇ ਮੌਜੂਦਾ ਕੈਪ ਵੀ ਹਟਾ ਦਿੱਤੀ ਜਾਵੇਗੀ।

 

 

Facebook Comments

Trending