Connect with us

ਇੰਡੀਆ ਨਿਊਜ਼

ਭਾਰਤ ਤੋਂ ਚੋਰੀ ਕੀਤੀਆਂ ਕਲਾਕ੍ਰਿਤੀਆਂ ਆਸਟ੍ਰੇਲੀਆ ਕਰੇਗਾ ਵਾਪਸ, ਲਿਆ ਫ਼ੈਸਲਾ

Published

on

Australia decides to return stolen artefacts from India

ਇਹ ਖ਼ਬਰ ਸੱਭ ਭਾਰਤੀਆਂ ਲਈ ਬਹੁਤ ਅਹਿਮ ਹੈ ਜਿੱਥੇ ਆਸਟ੍ਰੇਲੀਆ ਦੇ ਨੈਸ਼ਨਲ ਆਰਟ ਮਿਊਜ਼ੀਅਮ ਵਿਚ ਰੱਖੀਆਂ ਭਾਰਤ ਦੀਆਂ 14 ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਹਨਾਂ ਵਿਚ ਪਿੱਤਲ ਅਤੇ ਪੱਥਰ ਦੀਆਂ ਮੂਰਤੀਆਂ ਦੇ ਇਲਾਵਾ ਪੇਂਟਿੰਗ ਅਤੇ ਕੁਝ ਤਸਵੀਰਾਂ ਸ਼ਾਮਲ ਹਨ। 1989-2009 ਦੇ ਵਿਚਕਾਰ ਇਹ ਆਰਟਵਰਕ ਨੈਸ਼ਨਲ ਮਿਊਜ਼ੀਅਮ ਦੇ ਅਧਿਕਾਰ ਵਿਚ ਸ਼ਾਮਲ ਕੀਤੇ ਗਏ। ਇਹ ਸਾਰੇ ਆਰਟਵਰਕ ਕਲਾਕ੍ਰਿਤੀਆਂ ਦੀ ਤਸਕਰੀ ਕਰਨ ਵਾਲੇ ਡੀਲਰ ਸੁਭਾਸ਼ ਕਪੂਰ ਤੋਂ ਲਏ ਗਏ ਸਨ। ਇਹ ਜਾਣਕਾਰੀ ਸਿਡਨੀ ਮੋਰਨਿੰਗ ਹੇਰਾਲਡ ਵੱਲੋਂ ਦਿੱਤੀ ਗਈ।ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ,”ਆਸਟ੍ਰੇਲੀਆ ਦੇ ਇਸ ਫ਼ੈਸਲੇ ਲਈ ਭਾਰਤ ਸਰਕਾਰ ਧੰਨਵਾਦੀ ਹੈ।” ਭਾਰਤ ਸਰਕਾਰ ਨੂੰ ਇਹ ਆਰਟਵਰਕ ਦਿੱਤੇ ਜਾਣਗੇ ਜਿਹਨਾਂ ਦੀ ਕੀਮਤ 3 ਮਿਲੀਅਨ ਡਾਲਰ ਹੈ। ਇਸ ਤੋਂ ਪਹਿਲਾਂ 2014 ਵਿਚ ਮਿਊਜ਼ੀਅਮ ਵੱਲੋਂ 5 ਮਿਲੀਅਨ ਡਾਲਰ ਦੀ ਲਾਗਤ ਵਾਲੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਵਾਪਸ ਕੀਤਾ ਗਿਆ ਸੀ। ਪਿੱਤਲ ਦੀ ਇਸ ਮੂਰਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਸੀ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਨੈਸ਼ਨਲ ਆਰਟ ਮਿਊਜ਼ੀਅਮ ਵੱਲੋਂ ਦੱਸਿਆ ਗਿਆ ਕਿ ਇਹ ਸਾਰੀਆਂ ਕਲਾਕ੍ਰਿਤੀਆਂ ਚੋਰੀ ਦੇ ਬਾਅਦ ਤਸਕਰੀ ਜ਼ਰੀਏ ਇੱਥੇ ਪਹੁੰਚੀਆਂ। ਐੱਨ.ਜੀ.ਏ. ਦੇ ਨਿਰਦੇਸ਼ਕ ਨਿਕ ਮਿਤਜ਼ਵਿਚ ਨੇ ਦੱਸਿਆ ਕਿ ਕਪੂਰ ਨੇ ਇਹ ਦੱਸ ਦਿੱਤਾ ਸੀਕਿ ਉਸ ਦਾ ਕਾਰੋਬਾਰ ਵੈਧ ਨਹੀਂ ਹੈ। ਕਪੂਰ ਤੋਂ ਖਰੀਦੇ ਗਏ ਆਰਟਵਰਕ ਨੂੰ ਚੌਥੀ ਵਾਰ ਆਸਟ੍ਰੇਲੀਆ ਵੱਲੋਂ ਦਿੱਤਾ ਜਾ ਰਿਹਾ ਹੈ। ਫਿਲਹਾਲ ਸੁਭਾਸ਼ ਕਪੂਰ ਅਜਿਹੇ ਹੀ ਮਾਮਲਿਆਂ ਵਿਚ ਸਜ਼ਾ ਭੁਗਤ ਰਿਹਾ ਹੈ।

Facebook Comments

Trending