ਅਪਰਾਧ

ਨਵੇਂ ਰੱਖੇ ਨੌਕਰ ਦੀ ਮਦਦ ਨਾਲ ਕੋਠੀ ‘ਚ ਡਾਕਾ ਮਾਰਨ ਦੀ ਕੋਸ਼ਿਸ਼, ਬਦਮਾਸ਼ ਕੋਠੀ ਅੰਦਰ ਹੋਏ ਦਾਖ਼ਲ

Published

on

ਲੁਧਿਆਣਾ : ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਛੇ ਬਦਮਾਸ਼ ਚੌਕੀਦਾਰ ਨੂੰ ਧੱਕਾ ਦੇ ਕੇ ਜ਼ਬਰਦਸਤੀ ਕੋਠੀ ਅੰਦਰ ਦਾਖ਼ਲ ਹੋ ਗਏ । ਸੀਸੀਟੀਵੀ ਕੈਮਰੇ ਦੇ ਜ਼ਰੀਏ ਸਾਰੀ ਘਟਨਾ ਨੂੰ ਮੋਨੀਟਰ ਕਰ ਰਹੀ ਘਰ ਦੀ ਮਾਲਕਣ ਨੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰ ਲਿਆ ਅਤੇ ਗੁਆਂਢੀਆਂ ਨੂੰ ਫੋਨ ਤੇ ਸੂਚਨਾ ਦੇ ਦਿੱਤੀ । ਇਲਾਕਾ ਵਾਸੀਆਂ ਨੇ 2 ਬਦਮਾਸ਼ਾਂ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਜਦਕਿ ਚਾਰ ਫ਼ਰਾਰ ਹੋ ਗਏ। ਬਦਮਾਸ਼ਾਂ ਨੇ ਚਾਰ ਦਿਨ ਪਹਿਲਾਂ ਰੱਖੇ ਨੌਕਰ ਰਾਜੂ ਦੀ ਮੱਦਦ ਨਾਲ ਕੋਠੀ ਵਿਚ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ।

ਫਿਲਹਾਲ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐਸ ਨਗਰ ਦੀ ਰਹਿਣ ਵਾਲੀ ਸੀਮਾ ਅਗਰਵਾਲ ਦੇ ਬਿਆਨ ਉੱਪਰ ਪਿੰਡ ਰਾਮਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਵਿਨੋਦ ,ਸ਼ਿਆਮ ਨਾਥ ,ਨਵੇਂ ਰੱਖੇ ਨੌਕਰ ਰਾਜੂ ਉਰਫ ਰਾਜ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਵਿਨੋਦ ਅਤੇ ਸ਼ਿਆਮ ਨਾਥ ਨੂੰ ਕਾਬੂ ਕਰ ਲਿਆ ਹੈ ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆ ਕਾਰੋਬਾਰੀ ਦੀ ਪਤਨੀ ਸੀਮਾ ਅੱਗਰਵਾਲ ਨੇ ਦੱਸਿਆ ਕਿ ਉਹ ਰਾਤ ਅੱਠ ਵਜੇ ਦੇ ਕਰੀਬ ਘਰ ਵਿੱਚ ਇਕੱਲੀ ਹੀ ਸੀ । ਸੀਸੀਟੀਵੀ ਕੈਮਰਿਆਂ ਨੂੰ ਮੋਨੀਟਰ ਕਰ ਰਹੀ ਸੀਮਾ ਅੱਗਰਵਾਲ ਨੇ ਦੇਖਿਆ ਕਿ ਚਾਰ ਦਿਨ ਪਹਿਲਾਂ ਰੱਖੇ ਨੌਕਰ ਰਾਜੂ ਸਮੇਤ ਛੇ ਮੁਲਜ਼ਮ ਗੇਟ ਤੇ ਖੜ੍ਹੇ ਨੌਕਰ ਪ੍ਰਦੀਪ ਕੁਮਾਰ ਨੂੰ ਧੱਕਾ ਦੇ ਕੇ ਘਰ ਦੇ ਅੰਦਰ ਦਾਖ਼ਲ ਹੋ ਗਏ ਹਨ। ਬਦਮਾਸ਼ਾਂ ਨੇ ਪ੍ਰਦੀਪ ਕੋਲੋਂ ਉਸ ਦਾ ਮੋਬਾਇਲ ਫੋਨ ਲੁੱਟ ਲਿਆ ।ਉਨ੍ਹਾਂ ਨੇ ਚਾਕੂ ਦੀ ਨੋਕ ਤੇ ਪ੍ਰਦੀਪ ਕੁਮਾਰ ਨੂੰ ਡਰਾਉਣਾ ਸ਼ੁਰੂ ਕੀਤਾ ।

ਸਾਰੀ ਘਟਨਾ ਨੂੰ ਸੀਸੀਟੀਵੀ ਮੋਨੀਟਰ ਵਿੱਚ ਦੇਖ ਰਹੀ ਅੌਰਤ ਨੇ ਰਿਮੋਟ ਦੇ ਜ਼ਰੀਏ ਸਾਰੇ ਘਰ ਦੇ ਗੇਟ ਬੰਦ ਕਰਕੇ ਖੁਦ ਨੂੰ ਵੀ ਕਮਰੇ ਅੰਦਰ ਬੰਦ ਕਰ ਲਿਆ । ਇਸ ਸਾਰੀ ਘਟਨਾ ਸਬੰਧੀ ਸੀਮਾ ਨੇ ਗੁਆਂਢ ਵਿਚ ਰਹਿਣ ਵਾਲੇ ਕੁਝ ਵਿਅਕਤੀਆਂ ਨੂੰ ਫੋਨ ਤੇ ਸੂਚਨਾ ਦਿੱਤੀ। ਬਦਮਾਸ਼ਾਂ ਨੇ ਮੌਕੇ ਤੇ ਆਏ ਗੁਆਂਢੀਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਥਿਆਰਾਂ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ । ਫ਼ਰਾਰ ਹੋ ਰਹੇ ਮੁਲਜ਼ਮਾਂ ਚੋਂ ਵਿਨੋਦ ਕੁਮਾਰ ਅਤੇ ਸ਼ਿਆਮ ਨਾਥ ਨੂੰ ਮੌਕੇ ਤੇ ਹੀ ਨੱਪ ਲਿਆ ਗਿਆ । ਲੋਕਾਂ ਨੇ ਦੋਵਾਂ ਦੀ ਛਿੱਤਰ ਪਰੇਡ ਕਰ ਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ।

 

Facebook Comments

Trending

Copyright © 2020 Ludhiana Live Media - All Rights Reserved.