ਅਪਰਾਧ

ਲੁਧਿਆਣਾ ‘ਚ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕਰਨ ਗਈ ਪੁਲਿਸ ਟੀਮ ‘ਤੇ ਹਮਲਾ

Published

on

ਲੁਧਿਆਣਾ : ਜਵਾਹਰ ਨਗਰ ਕੈੰਪ ‘ਚ ਨਸ਼ਾ ਵਿਰੋਧੀ ਟੀਮ ਨੇ ਚਿਟਾ ਵੇਚਣ ਵਾਲੇ ਸਮੱਗਲਰਾਂ ‘ਤੇ ਛਾਪਾ ਮਾਰਿਆ। ਇਸ ਦੌਰਾਨ ਨਸ਼ਾ ਸਪਲਾਈ ਕਰਨ ਵਾਲਿਆਂ ਨੇ ਪੁਲਿਸ ‘ਤੇ ਹੀ ਹਮਲਾ ਕਰ ਦਿੱਤਾ। ਇਸ ‘ਤੇ ਛਾਪੇਮਾਰੀ ਕਰਨ ਗਈ ਟੀਮ ਨੇ CIA-1 ਅਤੇ ਆਸ-ਪਾਸ ਦੇ 2 ਤੋਂ 3 ਥਾਣਿਆਂ ਦੀ ਫੋਰਸ ਨੂੰ ਮੌਕੇ ‘ਤੇ ਬੁਲਾਇਆ। ਛਾਪੇਮਾਰੀ ਤੋਂ ਪਹਿਲਾਂ ਕੁਝ ਬਦਮਾਸ਼ ਭੱਜ ਗਏ, ਪਰ ਕੁਝ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਪਥਰਾਅ ਆਦਿ ਕੀਤਾ ਅਤੇ ਫਰਾਰ ਹੋ ਗਏ।

ਇਹ ਚਰਚਾ ਹੈ ਕਿ ਜਵਾਹਰ ਨਗਰ ਕੈਂਪ ਦੇ ਇਲਾਕੇ ‘ਚ ਵੱਡੀ ਗਿਣਤੀ ‘ਚ ਚਿੱਟਾ ਤਸਕਰ ਰਹਿੰਦੇ ਅਤੇ ਘੁੰਮਦੇ ਰਹਿੰਦੇ ਹਨ। ਇਸ ਇਲਾਕੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਹੈ। ਸੂਤਰਾਂ ਅਨੁਸਾਰ ਐਂਟੀ ਨਾਰਕੋਟਿਕ ਟੀਮ ਦੀ ਛਾਪੇਮਾਰੀ ਦੀ ਸੂਚਨਾ ਇਨ੍ਹਾਂ ਬਦਮਾਸ਼ਾਂ ਤੱਕ ਪਹੁੰਚ ਚੁੱਕੀ ਸੀ। ਅਜਿਹੇ ‘ਚ ਛਾਪੇਮਾਰੀ ਤੋਂ ਪਹਿਲਾਂ ਹੀ ਕੁਝ ਬਦਮਾਸ਼ ਫਰਾਰ ਹੋ ਗਏ।

Facebook Comments

Trending

Copyright © 2020 Ludhiana Live Media - All Rights Reserved.