ਅਪਰਾਧ

ਰੇਡ ਕਰਨ ਗਏ ਚੌਂਕੀ ਰਾਮਗੜ੍ਹ ਦੇ ਇੰਚਾਰਜ ਸਮੇਤ ਪੁਲਸ ਪਾਰਟੀ ’ਤੇ ਹ.ਮ.ਲਾ

Published

on

ਲੁਧਿਆਣਾ : ਲੁਧਿਆਣਾ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਜਮਾਲਪੁਰ ਦੇ ਰਾਮਗੜ੍ਹ ਚੌਕੀ ਦੇ ਇੰਚਾਰਜ ਸਮੇਤ ਰੇਡ ਕਰਨ ਗਏ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪਾਇਲ ਸਬ-ਡਵੀਜ਼ਨ ਦੇ ਪਿੰਡ ਕੁਲਾਹੜ ਦਾ ਹੈ, ਜਿੱਥੇ ਮੁਲਜ਼ਮ ਨੂੰ ਫੜਨ ਗਏ ਚੌਂਕੀ ਇੰਚਾਰਜ ਸਮੇਤ ਪੁਲਸ ਟੀਮ ‘ਤੇ ਕੁਝ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ।

ਏ. ਐੱਸ.ਆਈ ਬਹਿਦਰਜੀਤ ਸਿੰਘ ਚੌਕੀ ਇੰਚਾਰਜ ਰਾਮਗੜ੍ਹ ਥਾਣਾ ਜਮਾਲਪੁਰ ਦੀ ਸ਼ਿਕਾਇਤ ’ਤੇ ਸਤਵੰਤ ਸਿੰਘ ਉਰਫ ਸੱਤਾ ਅਤੇ ਸਿਮਰਨਜੀਤ ਸਿੰਘ ਉਰਫ ਮਿੱਠੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਲਾਹੜ ਅਤੇ ਕੁਲਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਕੁਲਹਾੜ ਥਾਣਾ ਮਲੌਦ ਤੋਂ ਇਲਾਵਾ 3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਸਰਕਾਰੀ ਡਿਊਟੀ ਵਿਚ ਵਿਗਨ ਪਾਉਣ ਤਹਿਤ ਮਾਮਲਾ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਫੜ੍ਹਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.