ਖੇਡਾਂ

21-40, 41-50 ਅਤੇ 50 ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੇ ਖੇਡਾਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

ਲੁਧਿਆਣਾ :  ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹੇ ਵਿੱਚ ਮਹਿਲਾ/ਪੁਰਸ਼ ਦੇ 21-40, 41-50 ਅਤੇ 50 ਤੋਂ ਵੱਧ ਉਮਰ ਵਰਗ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕਰੀਬ 2525 ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ। ਉਨ੍ਹਾਂ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਵੇਟ ਲਿਫਟਿੰਗ (ਲੜਕੀਆਂ) ਦੇ 45 ਕਿਲੋਗ੍ਰਾਮ ਭਾਰ ਵਰਗ ਵਿੱਚ ਕ੍ਰਮਵਾਰ ਅਮਨਦੀਪ ਕੌਰ, 49 ‘ਚ ਪੂਨਮ, 64 ‘ਚ ਪ੍ਰਵੀਨ ਕੌਰ, 76 ‘ਚ ਮਨਪ੍ਰੀਤ ਕੌਰ, 87 ‘ਚ ਲਵਲੀਨ ਕੌਰ ਅਤੇ 87 ਪਲੱਸ ‘ਚ ਨਰਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।

ਇਸ ਤੋਂ ਇਲਾਵਾ ਵੇਟ ਲਿਫਟਿੰਗ (ਲੜਕੇ) ਦੇ 81 ਕਿਲੋਗ੍ਰਾਮ ਭਾਰ ਵਰਗ ਵਿੱਚ ਮਨੀਸ਼ ਕੁਮਾਰ, 89 ਕਿਲੋਗ੍ਰਾਮ ‘ਚ ਅਭਿਜੀਤ ਪਾਂਡੇ, 96 ‘ਚ ਮਨਿੰਦਰ ਸਿੰਘ, 109 ‘ਚ ਰਾਜਵੀਰ ਸਿੰਘ ਜੇਤੂ ਰਹੇ। ਹਾਕੀ – ਲੜਕਿਆਂ ਦੇ 21-40 ਵਰਗ ਦੇ ਮੁਕਾਬਲਿਆਂ ਵਿੱਚ ਸੰਡੇ ਮੋਰਨਿੰਗ ਕਲੱਬ ਲੁਧਿਆਣਾ ਦੀ ਟੀਮ ਨੇ ਛੱਜਾਵਾਲ ਦੀ ਟੀਮ ਨੂੰ 2-1 ਦੇ ਫਰਕ ਨਾਲ ਮਾਤ ਦਿੱਤੀ।

ਸਾਫਟਬਾਲ – ਲੜਕਿਆਂ ਦੇ 21-40 ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ 21-40 ਵਰਗ ਦੇ ਮੁਕਾਬਲੇ ਵਿੱਚ ਸਾਫਟਬਾਲ ਕੋਚਿੰਗ ਸੈਂਟਰ ਮੱਲਾ ਦੀ ਟੀਮ ਨੇ ਬਾਜੀ ਮਾਰੀ ਹੈ।

ਐਥਲੈਟਿਕਸ, 21-40 ਵਰਗ, ਈਵੈਂਟ – 100 ਮੀਟਰ (ਲੜਕੇ) ‘ਚ ਹਰਮਨਪ੍ਰੀਤ ਸਿੰਘ ਅਤੇ ਲੜਕੀਆਂ ‘ਚ ਹਰਲੀਨ ਕੌਰ ਨੇ ਪਹਿਲਾ ਸਥਾਨ, 400 ਮੀਟਰ (ਲੜਕੇ) ‘ਚ ਪ੍ਰਸੰਨਜੀਤ ਸਿੰਘ, 1500 ਮੀਟਰ ‘ਚ ਵਰਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਈਵੈਂਟ, ਸ਼ਾਟਪੁੱਟ (ਲੜਕੇ) ‘ਚ ਹਰਜੋਤ ਸਿੰਘ, ਲੜਕੀਆਂ ‘ਚ ਗੁਣਨੀਤ ਕੌਰ, 100 ਮੀਟਰ (ਲੜਕੇ) ‘ਚ ਗੁਰਪ੍ਰੀਤ ਸਿੰਘ, 400 ਮੀਟਰ ‘ਚ ਰਾਮਲਾਲ ਜਦਕਿ 400 ਮੀਟਰ (ਲੜਕੀਆਂ) ‘ਚ ਹਰਵਿੰਦਰ ਕੌਰ ਨੇ ਬਾਜੀ ਮਾਰੀ।

1500 ਮੀਟਰ ਮਨਜਿੰਦਰ ਸਿੰਘ, ਸ਼ਾਟਪੁੱਟ ‘ਚ ਗੁਰਦੀਪ ਸਿੰਘ, ਗਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਈਵੈਂਟ – ਸ਼ਾਟਪੁੱਟ 50 ਸਾਲ ਤੋਂ ਵੱਧ ਉਮਰ ਵਰਗ ‘ਚ ਮੱਖਣ ਸਿੰਘ, ਪਰਮਜੀਤ ਕੌਰ, 400 ਮੀਟਰ ‘ਚ ਜਗਦੇਵ ਸਿੱਧੂ, ਮਨਜੀਤ ਕੌਰ (ਲੁਧਿਆਣਾ-1) ਨੇ ਪਹਿਲਾ ਸਥਾਨ ਹਾਸਲ ਕੀਤਾ।

ਤੈਰਾਕੀ, ਉਮਰ ਵਰਗ 21-40, 100 ਮੀਟਰ ਫਰੀ ਸਟਾਈਲ (ਲੜਕੇ) ‘ਚ ਮਾਧਵਦੀਪ ਸਿੰਘ ਬੱਲ, 200 ਅਤੇ 400 ਮੀਟਰ ਫਰੀ ਸਟਾਈਲ ‘ਚ ਅਨਮੋਲ ਜਿੰਦਲ, 50 ਮੀਟਰ ਬਰੈਸਟ ਸਟ੍ਰੋਕ ‘ਚ ਭਰਤ ਕੁਮਾਰ, 100 ਮੀਟਰ ਬਰੈਸਟ ਸਟਰੋਕ ‘ਚ ਰੋਹਿਤ ਸ਼ਰਮਾ, 200 ਮੀਟਰ ਬਰੈਸ਼ਟ ਸਟਰੋਕ, ਲੜਕੀਆਂ 50 ਮੀਟਰ ਫਰੀ ਸਟਾਈਲ ਅਤੇ   50 ਮੀਟਰ ਬੈਕ ਸਟਰੋਕ ‘ਚ ਨਿਸਠਾ ਜੇਤੂ ਰਹੀ।

ਉਨ੍ਹਾਂ ਦੱਸਿਆ ਕਿ ਇਹ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਬਹੁ-ਮੰਤਵੀ ਹਾਲ, ਸ਼ਾਸਤਰੀ ਬੈਡਮਿੰਟਨ ਹਾਲ, ਸਰਕਾਰੀ ਕਾਲਜ (ਲੜਕੀਆਂ), ਐਮ.ਸੀ. ਸਵੀਮਿੰਗ ਪੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ. ਵਿਖੇ, ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਰੋਡ, ਲਈਅਰ ਵੈਲੀ, ਨਰੇਸ਼ ਚੰਦਰ ਸਟੇਡੀਅਮ ਅਤੇ ਕਿਸ਼ੋਰੀ ਲਾਲ ਜੇਠੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਹੋਣਗੇ।

Facebook Comments

Trending

Copyright © 2020 Ludhiana Live Media - All Rights Reserved.