ਇੰਡੀਆ ਨਿਊਜ਼

ਅਟਲ ਰੈਂਕਿੰਗ-2021 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪਹਿਲਾ ਸਥਾਨ, ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਟਾਪ-10 ‘ਚ

Published

on

ਚੰਡੀਗੜ੍ਹ :    ਅਟਲ ਰੈਂਕਿੰਗ-2021 ‘ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਟੇਟ ਯੂਨੀਵਰਸਿਟੀ ‘ਚ ਪਹਿਲਾ ਰੈਂਕ ਮਿਲਿਆ ਹੈ। ਮਨਿਸਟਰੀ ਆਫ ਐਜੂਕੇਸ਼ਨ ਭਾਰਤ ਸਰਕਾਰ ਵੱਲੋਂ ਅਟਲ ਰੈੰਕਿੰਗ ਆਫ ਇੰਸਟੀਚਿਊਸ਼ਨ ਤੇ ਇਨੋਵੇਸ਼ਨ ਅਚੀਵਮੈਂਟਸ 2021 ਜਾਰੀ ਕੀਤੀ ਗਈ ਹੈ ਜਿਸ ਵਿਚ ਦੇਸ਼ ਭਰ ਦੀ ਸਟੇਟ ਦੀ ਟਾਪ 10 ਯੂਨੀਵਰਸਿਟੀਆਂ ਦੀ ਰੈਂਕਿੰਗ ਸ਼ਾਮਲ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪਹਿਲੀ ਵਾਰ ਰੈਂਕਿੰਗ ‘ਚ ਦੇਸ਼ ਭਰ ਵਿਚ ਪਹਿਲਾ ਨੰਬਰ ਮਿਲਿਆ ਹੈ।

ਭਾਰਤ ਸਰਕਾਰ ਵੱਲੋਂ ਦਿੱਤੀ ਗਈ ਇਹ ਦਰਜਾਬੰਦੀ ਬਹੁਤ ਹੀ ਵੱਕਾਰੀ ਮੰਨੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ 2019 ‘ਚ ਪਹਿਲੀ ਵਾਰ ਅਟਲ ਰੈਂਕਿੰਗ ਸ਼ੁਰੂ ਕੀਤੀ ਗਈ ਸੀ। ਪੰਜਾਬ ਯੂਨੀਵਰਸਿਟੀ ਦਾ ਪਹਿਲਾ ਦਰਜਾ ਪ੍ਰਾਪਤ ਕਰਨ ’ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਤੇ ਉੱਚ ਅਧਿਕਾਰੀਆਂ ‘ਚ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਪੰਜਾਬ ਯੂਨੀਵਰਸਿਟੀ ਰੈਂਕਿੰਗ ਨਾਲ ਸਬੰਧਤ ਪੰਜਾਬ ਯੂਨੀਵਰਸਿਟੀ ਡੈਂਟਲ ਕਾਲਜ ਦੇ ਸਾਬਕਾ ਡਾਇਰੈਕਟਰ ਡਾ. ਅਸ਼ੀਸ਼ ਜੈਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਸਥਾਨ ਆਉਣਾ ਮਾਣ ਵਾਲੀ ਗੱਲ ਹੈ। ਪੀਯੂ ਨੇ ਸਾਰੇ ਖੇਤਰਾਂ ‘ਚ ਵਧੀਆ ਅੰਕ ਪ੍ਰਾਪਤ ਕੀਤੇ ਹਨ।

ਸਟੇਟ ਯੂਨੀਵਰਸਿਟੀ ਤੇ ਡੀਮਡ ਯੂਨੀਵਰਸਿਟੀ, ਚੰਡੀਗੜ੍ਹ ਨੇ ਪਹਿਲਾ, ਦਿੱਲੀ ਟੈਕਨਾਲੋਜੀ ਯੂਨੀਵਰਸਿਟੀ, ਦੂਜਾ ਸਥਾਨ ਨੇਤਾਜੀ ਸੁਭਾਸ਼ ਯੂਨੀਵਰਸਿਟੀ ਆਫ ਟੈਕਨਾਲੋਜੀ, ਦਿੱਲੀ ਨੇ ਤੀਜਾ ਸਥਾਨ, ਜਦਕਿ ਹਰਿਆਣਾ ਦੀ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਚੌਥਾ ਸਥਾਨ ਹਾਸਲ ਕੀਤਾ।

ਅਟਲ ਰੈਂਕਿੰਗ ‘ਚ ਪੰਜਾਬ ਦੀਆਂ 3 ਪ੍ਰਾਈਵੇਟ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਟਾਪ 10 ‘ਚ ਥਾਂ ਹਾਸਲ ਕੀਤੀ ਹੈ। ਇਨ੍ਹਾਂ ਯੂਨੀਵਰਸਿਟੀਆਂ ‘ਚ ਮੋਹਾਲੀ ਦੀ ਚਿਤਕਾਰਾ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਤੇ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸ਼ਾਮਲ ਹਨ।

ਪ੍ਰਾਈਵੇਟ ਯੂਨੀਵਰਸਿਟੀ ‘ਚ ਚਿਤਕਾਰਾ ਯੂਨੀਵਰਸਿਟੀ ਨੂੰ ਦੂਜਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਤੀਜਾ ਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ 7ਵਾਂ ਰੈਂਕ ਮਿਲਿਆ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਤਾਮਿਲਨਾਡੂ ਅਟਲ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮੁੰਬਈ, ਮਹਾਰਾਸ਼ਟਰ ਨੂੰ ਦੂਜਾ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਨੂੰ ਤੀਜਾ ਸਥਾਨ ਮਿਲਿਆ ਹੈ।

 

Facebook Comments

Trending

Copyright © 2020 Ludhiana Live Media - All Rights Reserved.