Connect with us

ਪੰਜਾਬੀ

ਲੁਧਿਆਣਾ ਸ਼ਹਿਰ ‘ਚ ਡੇਂਗੂ ਤੋ ਬਚਾਅ ਸਬੰਧੀ ਜਾਗਰੁਕ ਅਭਿਆਨ ਜਾਰੀ

Published

on

AT LARWAN WING TEAMS LAUNCH AWARENESS CAMPAIGN IN LUDHIANA CITY

ਲੁਧਿਆਣਾ :  ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸਾਂ ਤਹਿਤ ਐਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਲੁਧਿਆਣਾ ਸ਼ਹਿਰ ਦੇ ਏਰੀਏ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ। ਜਾਗਰੂਕਤਾ ਮੁਹਿੰਮ ਤਹਿਤ ਟੀਮਾਂ ਵੱਲੋਂ ਸਰਕਾਰੀ ਦਫਤਰਾਂ, ਮਾਸਟਰ ਤਰਾ ਸਿੰਘ ਕਾਲਜ, ਗੌਰਮਿੰਟ ਪ੍ਰਾਇਮਰੀ ਸਕੂਲ,  ਗੌਰਮਿੰਟ ਡਿਸਪੈਸਰੀ ਜੋਧਵਾਲ ਬਸਤੀ, ਸੀਨੀਅਰ ਸੈਕੰਡਰੀ ਸਕੂਲ, ਗੌਰਮਿੰਟ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਹਾਊਸਿੰਗ ਬੋਰਡ ਵਿਚ ਡੇਗੂ ਅਤੇ ਚਿਕਣਗੁਣੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਇਸ ਮੌਕੇ ਟੀਮਾਂ ਵਲੋ ਘਰ ਘਰ ਜਾ ਕੇ ਢੰਢਾਰੀ ਕਲਾ, ਹਾਊਸਿੰਗ ਬੋਰਡ ਕਾਲੌਨੀ , ਮਹਾਰਾਣਾ ਪ੍ਰਤਾਪ ਸਿੰਘ ਨਗਰ ਖੇਤਰ ਵਿਚ ਕੀਤੀ ਚੈਕਿੰਗ ਦੌਰਾਨ ਲਾਵਰਾ ਪਾਇਆ ਅਤੇ ਟੀਮ ਵਲੋ ਮੌਕੇ ਤੇ ਦਵਾਈ ਪਾ ਕੇ ਲਾਰਵਾਂ ਨਸ਼ਟ ਕਰ ਦਿੱਤਾ ਗਿਆ। ਇਸ ਸਬੰਧੀ ਜਿਲਾ ਐਪੀਡੀਮਾਲੋਜਿਸਟ ਡਾ ਪ੍ਰਬਲੀਨ ਕੌਰ ਨੇ ਦੱਸਿਆ ਕਿ ਟੀਮਾਂ ਨੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਡੇਗੂ, ਮਲੇਰੀਆ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।

ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਲੱਛਣਾਂ ਬਾਰੇ ਜਾਗਰੁਕ ਕਰਦੇ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ। ਬਚਾਅ ਦੇ ਸਾਧਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੂਲਰਾਂ, ਗਮਲਿਆ, ਫਰਿੱਜ਼ਾ, ਟੁੱਟੇ ਬਰਤਨਾਂ, ਟਰੇਆ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

ਪਾਣੀ ਦੀਆਂ ਟੈਕੀਆ ਢੱਕ ਕਿ ਰੱਖੀਆਂ ਜਾਣ, ਕੱਪੜੇ ਅਜਿਹੇ ਪਾਏ ਜਾਣ ਜਿਸ ਨਾਲ ਸਾਰਾ ਸਰੀਰ ਢੱਕਿਆ ਜਾ ਸਕੇ ਤਾਂ ਕਿ ਮੱਛਰ ਨਾ ਕੱਟ ਸਕੇ, ਪਲਾਸਟਿਕ ਦੇ ਕੂੜੇ ਨੂੰ ਬਹਾਰ ਖੁੱਲੇ ਵਿਚ ਨਾ ਸੁੱਟਿਆ ਜਾਵੇ ਕਿਉਂਕਿ ਮੱਛਰ ਪੰਜ ਐਮ ਐਲ ਪਾਣੀ ਵਿਚ ਵੀ ਪੈਦਾ ਹੋ ਸਕਦਾ ਹੈ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋ ਕੀਤੀ ਜਾਵੇ।ਬੁਖਾਰ ਹੋਣ ਦੀ ਹਾਲਤ ਵਿਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।

Facebook Comments

Trending