ਅਪਰਾਧ

ਲੁਧਿਆਣਾ ‘ਚ ਏਐੱਸਆਈ 5000 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

Published

on

ਲੁਧਿਆਣਾ : ਚੋਰੀ ਹੋਏ ਸਾਮਾਨ ਨੂੰ ਵਾਪਸ ਦੇਣ ਦੀ ਇਵਜ਼ ਵਿੱਚ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਥਾਣਾ ਸਰਾਭਾ ਨਗਰ ਦੇ ਏਐੱਸਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਦੀ ਟੀਮ ਨੇ ਸੂਚਨਾ ਤੋਂ ਬਾਅਦ ਟ੍ਰੈਪ ਲਗਾ ਕੇ ਏਐਸਆਈ ਬਲਜੀਤ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਬਲਜੀਤ ਸਿੰਘ ਦੇ ਖਿਲਾਫ 7 ਪੀਸੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਰੇਂਜ ਲੁਧਿਆਣਾ ਦੇ ਸੀਨੀਅਰ ਕਪਤਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਬਲਜੀਤ ਸਿੰਘ ਚਹਿਲ ਨੇ ਦੱਸਿਆ ਕਿ ਉਸਦੀ ਮਾਸੀ ਨਿਰਮਲ ਕੌਰ ਅਤੇ ਮਾਸਟਰ ਸ਼ਮਸ਼ੇਰ ਸਿੰਘ ਪਿਛਲੇ 35 ਸਾਲ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਰਾਜਗੁਰੂ ਨਗਰ ਵਿਚ ਪੈਂਦੀ ਉਨ੍ਹਾਂ ਦੀ ਕੋਠੀ ਦੀ ਦੇਖਰੇਖ ਬਲਜੀਤ ਸਿੰਘ ਚਹਿਲ ਹੀ ਕਰਦਾ ਹੈ। ਘਰ ਦੀ ਸੁਰੱਖਿਆ ਕਰਨ ਲਈ ਉਸ ਨੇ ਸਕਿਉਰਿਟੀ ਗਾਰਡ ਗੁਰਮੀਤ ਸਿੰਘ ਨੂੰ ਤੈਨਾਤ ਕੀਤਾ ਹੋਇਆ ਹੈ।

16 ਮਾਰਚ ਨੂੰ ਗੁਰਮੀਤ ਸਿੰਘ ਨੇ ਫੋਨ ਕਰਕੇ ਬਲਜੀਤ ਸਿੰਘ ਚਹਿਲ ਨੂੰ ਦੱਸਿਆ ਕਿ ਕੋਠੀ ਵਿਚ ਚੋਰੀ ਹੋ ਗਈ ਹੈ। ਬਲਜੀਤ ਸਿੰਘ ਚਹਿਲ ਦਾ ਸ਼ੱਕ ਗੁਰਪ੍ਰੀਤ ਸਿੰਘ ਉਰਫ ਬਲਕਾਰ ਸਿੰਘ ਨਾਮ ਦੇ ਨੌਜਵਾਨ ਤੇ ਸੀ। ਕਿਉਂਕਿ ਨਸ਼ੇ ਦੀ ਹਾਲਤ ਵਿੱਚ ਉਹ ਅਕਸਰ ਕੋਠੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਸੀ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ।

ਏਐਸਆਈ ਬਲਜੀਤ ਸਿੰਘ ਨੇ ਬਲਜੀਤ ਸਿੰਘ ਚਹਿਲ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ ਕੁਝ ਸਾਮਾਨ ਦੀ ਬਰਾਮਦਗੀ ਵੀ ਹੋਈ ਹੈ। ਏਐਸਆਈ ਬਲਜੀਤ ਸਿੰਘ ਚਹਿਲ ਨੂੰ ਸਾਮਾਨ ਵਾਪਸ ਕਰਨ ਦੀ ਏਵਜ਼ ਵਿਚ 7 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਮਾਮਲਾ 5 ਹਜ਼ਾਰ ਵਿਚ ਤੈਅ ਹੋ ਗਿਆ ,ਪਰ ਰਿਸ਼ਵਤ ਨਾ ਦੇਣ ਦਾ ਮਨ ਬਣਾਈ ਬੈਠੇ ਬਲਜੀਤ ਸਿੰਘ ਚਹਿਲ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦੇ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.