ਪੰਜਾਬ ਨਿਊਜ਼

ਦਿਲ ਦੋ ਦੌਰੇ ਤੋਂ ਬਚਾਉਣ ਲਈ ਜਾਰੀ ਪ੍ਰੋਜੈਕਟ ਲਈ ਆਸ਼ੂ ਵੱਲੋਂ 10 ਲੱਖ ਦੀ ਵਿੱਤੀ ਸਹਾਇਤਾ ਦਾ ਐਲਾਨ

Published

on

ਲੁਧਿਆਣਾ : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿੱਚ ਸਮੇਂ ਸਿਰ ਇਲਾਜ਼ ਮੁਹੱਈਆ ਕਰਵਾਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਪ੍ਰੋਜੈਕਟ ਲਈ ਗ੍ਰਾਂਟ ਦਾ ਐਲਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਆਈ.ਸੀ.ਐਮ.ਆਰ. ਪ੍ਰੋਜੈਕਟ ਲੁਧਿਆਣਾ ਦੇ 11 ਸਿਹਤ ਕੇਂਦਰਾਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਵਿੱਤੀ ਸਹਾਇਤਾ ਨਾਲ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਅਤੇ ਹੋਰ ਜਾਨਾਂ ਬਚਾਉਣ ਵਿੱਚ ਵੀ ਸਹਾਈ ਸਿੱਧ ਹੋਵੇਗਾ।

ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹੀ ਪ੍ਰੋਜੈਕਟ ਜਵੱਦੀ ਸੀ.ਐਚ.ਸੀ. ਅਤੇ ਪੇਂਡੂ ਸਿਹਤ ਕੇਂਦਰ ਪੋਹੀੜ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਦਿਲ ਦੇ ਦੌਰੇ ਦੇ ਲੱਛਣਾਂ ਦੀ ਸ਼ੁਰੂਆਤ ਦੇ ਸੁਨਹਿਰੀ ਪੀਰੀਅਡ (ਪਹਿਲੇ 90 ਮਿੰਟ) ਦੇ ਅੰਦਰ ਮਰੀਜ਼ ਨੂੰ ਕਲਾਟ-ਬਸਟਰ ਡਰੱਗ ਟੇਨੈਕਟੇਪਲੇਸ ਦੇ ਕੇ ਕੀਮਤੀ ਜਾਨਾਂ ਨੂੰ ਦਿਲ ਦੇ ਦੌਰੇ ਤੋਂ ਬਚਾਉਣਾ ਹੈ।

ਉਨ੍ਹਾਂ ਕਿਹਾ ਕਿ ਜ਼ਿਆਦਤਰ ਮਰੀਜ਼ ਦਿਲ ਵਿੱਚ ਖੂਨ ਦੇ ਥੱਕੇ ਨੂੰ ਘੋਲਣ ਲਈ ਵਰਤੀ ਜਾ ਰਹੀ ਟੇਨੈਕਟੇਪਲੇਸ ਦਵਾਈ ਖਰੀਦਣ ਵਿੱਚ ਸਮਰੱਥ ਨਹੀਂ ਹੁੰਦੇ ਕਿਉਂਕਿ ਇਸਦੀ ਕੀਮਤ (ਲਗਭਗ 25,000-30,000 ਰੁਪਏ) ਕਾਫੀ ਜ਼ਿਆਦਾ ਹੈ ਅਤੇ ਇਸ ਪ੍ਰੋਜੈਕਟ ਤਹਿਤ ਇਹ ਦਵਾਈ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਂਦੀ ਹੈ।

Facebook Comments

Trending

Copyright © 2020 Ludhiana Live Media - All Rights Reserved.